25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨਰੇਗਾ ਕਾਮੇ ਕੇਂਦਰ ਸਰਕਾਰ ਵਿਰੁੱਧ 25 ਨੂੰ ਕਰਨਗੇ ਰੋਸ ਮੁਜ਼ਾਹਰਾ- ਖੋਸਾ, ਭੋਲਾ

ਅਜੀਤ ਡੈਸਕ 16-07-2025
ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਨਰੇਗਾ ਨੂੰ ਬੰਦ ਕਰਨ ਦੀਆਂ ਨੀਤੀਆਂ 'ਤੇ ਚੱਲ ਕਰ ਰਹੀ ਹੈ | ਇਸ ਲਈ ਨਰੇਗਾ ਮਜ਼ਦੂਰਾਂ ਨੂੰ ਨਰੇਗਾ ਹੱਕਾਂ ਦੀ ਪਹਿਰੇਦਾਰੀ ਕਰਨੀ ਪਵੇਗੀ, ਤਾਂਕਿ ਨਰੇਗਾ ਨੂੰ ਬਚਾਇਆ ਜਾ ਸਕੇ | ਇਹ ਪ੍ਰਗਟਾਵਾ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਖੋਸਾ ਤੇ ਜ਼ਿਲ੍ਹਾ ਸਲਾਹਕਾਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕੀਤਾ | ਉਹ ਇੱਥੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਲਖਵੀਰ ਸਿੰਘ ਰਾਜੂ ਮਹੇਸ਼ਰੀ ਦੀ ਪ੍ਰਧਾਨਗੀ ਵਿਚ ਹੋਈ ਮੋਗਾ ਜ਼ਿਲੇ੍ਹ ਦੀ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸਨ | ਆਗੂਆਂ ਨੇ ਕਿਹਾ ਸਰਕਾਰਾਂ ਦੀਆਂ ਇਨ੍ਹਾਂ ਚਾਲਾਂ ਤੋਂ ਪਿੰਡਾਂ ਦੇ ਮਜ਼ਦੂਰ ਭਲੀ ਭਾਂਤ ਜਾਣੂੰ ਹਨ, ਜਿਸ ਕਾਰਨ ਨਰੇਗਾ ਮਜ਼ਦੂਰਾਂ ਵਿਚ ਨਰੇਗਾ ਹੱਕ ਨੂੰ ਖੋਹਣ ਵਿਰੁੱਧ ਲੋਹੜੇ ਦਾ ਗ਼ੁੱਸਾ ਹੈ, ਜਿਸ ਦਾ ਪ੍ਰਗਟਾਵਾ ਉਹ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਦੀ ਯੂਨੀਅਨ ਦੀ ਅਗਵਾਈ ਵਿਚ ਸਾਰੇ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਨਰੇਗਾ ਕਮ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਜ਼ਿਲ੍ਹਾ ਦੇ ਨਰੇਗਾ ਕਾਮੇ 25 ਜੁਲਾਈ ਨੂੰ ਮੁਜ਼ਾਹਰੇ ਕਰਕੇ ਕਰਨਗੇ | ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਮਜ਼ਦੂਰਾਂ ਨੇ ਦੱਸਿਆ ਕਿ ਪਿਛਲੇ ਕਿਸੇ ਵੀ ਸਾਲ ਵਿਚ ਸਾਨੂੰ 100 ਦਿਨ ਦਾ ਕੰਮ ਪੂਰਾ ਨਹੀਂ ਦਿੱਤਾ ਗਿਆ | ਮੀਟਿੰਗ ਵਿਚ ਬਿੰਦਰ ਕੌਰ ਗਲੋਟੀ, ਕਮਲੇਸ਼ ਸਿੰਘ ਫ਼ਿਰੋਜ਼ਵਾਲਾ ਮੰਗਲ ਸਿੰਘ, ਕੁਲਦੀਪ ਕੌਰ ਇੰਦਰਗੜ੍ਹ, ਬਿੱਟਾ ਚੁੱਘਾ, ਸਰਬਜੀਤ ਕੌਰ ਬੁੱਧ ਸਿੰਘ ਵਾਲਾ, ਸਤਿਨਾਮ ਸਿੰਘ ਠੱਠੀ ਭਾਈ, ਜਬਰ ਜੰਗ ਸਿੰਘ ਮਹੇਸ਼ਰੀ ਸੁੱਖਾ ਪੇਂਟਰ, ਸਰਬਜੀਤ ਕੌਰ ਸਿੰਮੀ, ਸਰਬਜੀਤ ਕੌਰ ਮਹੇਸ਼ਰੀ, ਗੁਰਨਾਮ ਸਿੰਘ ਘੱਲ ਕਲਾਂ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਬੀ.ਐਮ.ਐਸ. ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਅੰਮਿ੍ਤਪਾਲ ਕੌਰ ਦਾ ਕੈਨੇਡਾ ਸਪਾਊਸ ਦਾ ਵੀਜ਼ਾ ਲਗਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।