25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨੌਜਵਾਨ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ

ਅਜੀਤ ਡੈਸਕ 16-07-2025
ਕੋਟ ਈਸੇ ਖਾਂ, 15 ਜੁਲਾਈ (ਗੁਰਮੀਤ ਸਿੰਘ ਖਾਲਸਾ)-ਪਿੰਡ ਘਲੋਟੀ ਖੁਰਦ ਦਾ ਨੌਜਵਾਨ ਗੁਰਜੰਟ ਸਿੰਘ ਜੋ ਅਮਰੀਕਾ ਵਿਖੇ ਕਾਰ ਹਾਦਸੇ 'ਚ ਅਕਾਲ ਚਲਾਣਾ ਕਰ ਗਿਆ ਸੀ, ਦੇ ਪਿਤਾ ਵਿਰਸਾ ਸਿੰਘ ਡੀਪੂ ਹੋਲਡਰ, ਗੁਰਮੁਖ ਸਿੰਘ ਘਲੋਟੀ (ਭਰਾ), ਮੇਜਰ ਸਿੰਘ ਨੈਸਲੇ (ਚਾਚਾ) ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਪੁੱਜ ਕੇ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਸਾਥੀਆਂ ਵਲੋਂ ਦੁੱਖ ਸਾਂਝਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਊ ਸੁਭਾਅ ਦੇ ਨੌਜਵਾਨ ਪੁੱਤ ਦਾ ਇਸ ਤਰ੍ਹਾਂ ਵਿਛੋੜਾ ਬੇਹੱਦ ਅਸਹਿ ਹੈ | ਬਰਾੜ ਤੋਂ ਇਲਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਖੇਲਾ ਤੇ ਹਲਕੇ ਦੇ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਵੰਡਾਇਆ | ਮਿ੍ਤਕ ਨੌਜਵਾਨ ਗੁਰਜੰਟ ਸਿੰਘ ਅਮਰੀਕਾ ਵਿਖੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਭਰਾ ਇਕਬਾਲ ਸਿੰਘ ਸਮਰਾ ਦੇ ਕੰਮਾਂ ਕਾਰਾਂ ਵਿਚ ਹੱਥ ਵਟਾਉਂਦਾ ਸੀ ਤੇ ਸਮਰਾ ਪਰਿਵਾਰ ਦਾ ਬੇਹੱਦ ਨਜ਼ਦੀਕੀ ਸੀ | ਉਨ੍ਹਾਂ ਦੇ ਯਤਨਾਂ ਨਾਲ ਗੁਰਜੰਟ ਸਿੰਘ ਦੀ ਮਿ੍ਤਕ ਦੇਹ ਭਾਰਤ ਪੁੱਜਣ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ | ਦੁੱਖ ਸਾਂਝਾ ਕਰਨ ਵਾਲਿਆਂ ਵਿਚ ਜਸਵਿੰਦਰ ਸਿੰਘ ਸਿੱਧੂ ਡਾਇ: ਗਮਾਡਾ, ਚੇਅਰਮੈਨ ਬਿੱਟੂ ਬੀਜਾਪੁਰ, ਰਣਜੀਤ ਸਿੰਘ ਭਾਊ ਨੈਸਲੇ, ਚਰਨਜੀਤ ਸਿੰਘ ਭੋਲਾ ਘਲੋਟੀ, ਸਾਬਕਾ ਚੇਅਰਮੈਨ ਭੋਲਾ ਮਸਤੇਵਾਲਾ, ਬਲਰਾਮ ਸ਼ਰਮਾ ਬੱਬੀ, ਸਵਰਾਜ ਸਿੰਘ ਘਲੋਟੀ ਸਰਪੰਚ, ਸੁਮੀਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਇਕਬਾਲਦੀਪ ਸਿੰਘ ਹੈਰੀ, ਰਾਜ ਕਾਦਰਵਾਲਾ, ਆੜ੍ਹਤੀ ਗੁਰਭੇਜ ਕਾਦਰਵਾਲਾ, ਕੁਲਵਿੰਦਰ ਮਾਨ ਜਿੰਮ ਵਾਲੇ, ਅਵਤਾਰ ਸਿੰਘ ਪੀ.ਏ. ਲੋਹਗੜ੍ਹ, ਰਾਜਵਿੰਦਰ ਸਿੰਘ ਕੜਾਹੇਵਾਲਾ, ਅਮਨ ਗਾਬਾ, ਗੁਰਪ੍ਰੀਤ ਹੇਰ, ਸਰਪੰਚ ਸੋਨੂੰ ਨਿਹਾਲਗੜ੍ਹ, ਕਿਸਾਨ ਆਗੂ ਬਖਸ਼ੀਸ਼ ਸਿੰਘ ਰਾਮਗੜ੍ਹ, ਇਕਬਾਲ ਸਿੰਘ ਰਾਮਗੜ੍ਹ, ਇਕੱਤਰ ਸਿੰਘ, ਬਿੰਦਰ ਸਾਬਕਾ ਸਰਪੰਚ ਘਲੋਟੀ, ਗੁਰਦੇਵ ਸਿੰਘ ਨਿਹਾਲਗੜ੍ਹ, ਭਾਊ ਲਖਬੀਰ ਸਿੰਘ ਲੱਖਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਲੈਕਚਰਾਰ ਪਲਵਿੰਦਰ ਸਿੰਘ, ਇੰਸ: ਪਿ੍ਤਪਾਲ ਸਿੰਘ, ਇੰਸਪੈਕਟਰ ਪ੍ਰਦੀਪ, ਇੰਸ: ਰਾਜਵੰਤ ਵਾਲੀਆ, ਕੌਂਸਲਰ ਕੁਲਦੀਪ ਰਾਜਪੂਤ, ਗੋਪਾਲ ਗਰਗ, ਬਲਵੀਰ ਸਿੰਘ ਪਾਂਧੀ ਤੋਂ ਇਲਾਵਾ ਕਾਂਗਰਸ ਪਾਰਟੀ ਹਲਕਾ ਧਰਮਕੋਟ, ਸੀਤਲਾ ਮਾਤਾ ਲੰਗਰ ਕਮੇਟੀ, ਡੀਪੂ ਹੋਲਡਰ ਯੂਨੀਅਨ, ਰੈਡੀਮੇਡ ਯੂਨੀਅਨ ਕੋਟ ਈਸੇ ਖਾਂ ਆਦਿ ਸ਼ਾਮਿਲ ਹਨ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਕਿਸ਼ਨਪੁਰਾ ਕਲਾਂ 'ਚ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।