17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਵ: ਰਾਮ ਸਿੰਘ ਲੋਧੀ ਦੀ ਯਾਦ 'ਚ ਠੱਠੀ ਭਾਈ ਵਿਖੇ ਲਗਾਇਆ ਖ਼ੂਨਦਾਨ ਕੈਂਪ

ਪਿੰਡ ਠੱਠੀ ਭਾਈ ਵਿਖੇ ਸਾਬਕਾ ਸਰਪੰਚ ਸਵ. ਰਾਮ ਸਿੰਘ ਲੋਧੀ ਦੀ ਯਾਦ 'ਚ ਲਾਏ ਗਏ ਪਹਿਲੇ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਸਵ: ਰਾਮ ਸਿੰਘ ਲੋਧੀ ਦੀ ਫਾਈਲ ਤਸਵੀਰ | ਤਸਵੀਰ : ਜਗਰੂਪ ਸਿੰਘ ਮਠਾੜੂ <br/> 02-06-2025
ਠੱਠੀ ਭਾਈ, 1 ਜੂਨ (ਮਠਾੜੂ)-ਪਿੰਡ ਠੱਠੀ ਭਾਈ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਸਵ: ਰਾਮ ਸਿੰਘ ਲੋਧੀ ਦੀ ਯਾਦ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਸ਼ੇਰੇ ਪੰਜਾਬ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ, ਲੋਧੀ ਪਰਿਵਾਰ ਦੀ ਅਗਵਾਈ ਹੇਠ ਰਮਦਾਸੀਆਂ ਸਿੱਖਾਂ ਦੀ ਧਰਮਸ਼ਾਲਾ 'ਚ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸੈੱਲ ਬਲਾਕ ਸਮਾਲਸਰ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ, ਸਾਬਕਾ ਸਰਪੰਚ ਸਵ ਰਾਮ ਸਿੰਘ ਲੋਧੀ ਦੇ ਸਪੁੱਤਰ ਹਰਵਿੰਦਰਪਾਲ ਸਿੰਘ ਸੋਨੂੰ ਲੋਧੀ ਨਿਊਜ਼ੀਲੈਂਡ ਅਤੇ ਯੂਥ ਆਗੂ ਮੇਹਰ ਸਿੰਘ ਕਿੰਗਰਾ ਨੇ ਸਾਂਝੇ ਰੂਪ 'ਚ ਕੀਤਾ | ਗੁਰਦੀਪ ਸਿੰਘ ਗਾਂਧੀ ਨੇ ਦੱਸਿਆ ਕਿ ਕੈਂਪ ਵਿਚ ਸਾਂਝ ਬਲੱਡ ਵੈੱਲਫੇਅਰ ਕਲੱਬ ਰਜਿ: ਫ਼ਰੀਦਕੋਟ ਦੀ ਵਿਸ਼ੇਸ਼ ਡਾਕਟਰੀ ਟੀਮ ਡਾ. ਸ਼ੀਤਲ ਗੋਇਲ, ਧਰਮਪਾਲ ਸਿੰਘ ਲੈਬ ਟੈਕਨੀਸ਼ੀਅਨ, ਕੁਲਦੀਪ ਸਿੰਘ ਟੀ.ਐਸ. ਅਤੇ ਸਟਾਫ਼ ਨਰਸ ਕਾਜਲ ਨੇ ਖ਼ੂਨਦਾਨੀਆਂ ਵਲੋਂ ਦਿੱਤਾ ਗਿਆ 50 ਯੂਨਿਟ ਖੂਨ ਇਕੱਤਰ ਕੀਤਾ | ਇਸ ਮੌਕੇ ਡਾਕਟਰਾਂ ਦੀ ਟੀਮ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖ਼ੂਨਦਾਨ ਨਾ ਸਿਰਫ਼ ਕਿਸੇ ਜ਼ਿੰਦਗੀ ਨੂੰ ਬਚਾਉਂਦਾ ਹੈ, ਸਗੋਂ ਦਾਨੀ ਦੀ ਆਪਣੀ ਸਿਹਤ ਲਈ ਵੀ ਲਾਭਦਾਇਕ ਹੈ | ਸਮਾਪਤੀ 'ਤੇ ਲੋਧੀ ਪਰਿਵਾਰ ਵਲੋਂ ਸਭ ਖ਼ੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੋਨੂੰ ਲੋਧੀ, ਲਾਭ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਲੋਧੀ, ਸਾਬਕਾ ਪੰਚ ਭਾਈ ਸੁਖਦੀਪ ਸਿੰਘ ਖੋਖਰ, ਗੁਰਮੇਲ ਕਿੰਗਰਾ, ਅੰਮਿ੍ਤਪਾਲ ਕਿੰਗਰਾ, ਇਕਬਾਲ ਠੇਕੇਦਾਰ, ਭਗਵਾਨ ਸਿੰਘ, ਗੁਰਦਿੱਤ ਸਿੰਘ ਗੋਰਾ, ਲੱਭੀ, ਮਨਪ੍ਰੀਤ ਸਿੰਘ ਆਦਿ ਨੇ ਖ਼ੂਨਦਾਨੀਆਂ ਅਤੇ ਡਾਕਟਰੀ ਟੀਮ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਡੀ.ਐਸ.ਪੀ. ਰਵਿੰਦਰ ਸਿੰਘ ਹੋਏ ਸੇਵਾ ਮੁਕਤ ਅਗਲੀ ਖ਼ਬਰ ਚਮਕੌਰ ਸਿੰਘ ਬੁੱਟਰ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।