08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਲਮਾਨ ਖਾਨ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ <br/>

ਅਜੀਤ ਡੈਸਕ 27-12-2025
ਕੋਟਾ, 26 ਦਸੰਬਰ (ਪੀ.ਟੀ.ਆਈ.)-ਰਾਜਸਥਾਨ ਦੇ ਕੋਟਾ 'ਚ ਇਕ ਖਪਤਕਾਰ ਅਦਾਲਤ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇਕ 'ਗੁੰਮਰਾਹਕੁੰਨ' ਪਾਨ ਮਸਾਲਾ ਇਸ਼ਤਿਹਾਰ ਮਾਮਲੇ 'ਚ ਨਿੱਜੀ ਤੌਰ 'ਤੇ ਪੇਸ਼ ਹੋਣ ਤੇ ਅਦਾਲਤ 'ਚ ਪੇਸ਼ ਕੀਤੇ ਗਏ ਪਾਵਰ ਆਫ਼ ਅਟਾਰਨੀ 'ਤੇ ਦਸਤਖਤ ਦੀ ਫੋਰੈਂਸਿਕ ਜਾਂਚ ਦਾ ਹੁਕਮ ਦਿੱਤਾ | ਅਦਾਲਤ ਨੇ ਨੋਟ ਕੀਤਾ ਕਿ ਮਾਮਲੇ 'ਤੇ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ | ਸ਼ਿਕਾਇਤਕਰਤਾ, ਵਕੀਲ ਇੰਦਰ ਮੋਹਨ ਸਿੰਘ ਹਨੀ ਨੇ 15 ਅਕਤੂਬਰ ਨੂੰ ਕੋਟਾ ਖਪਤਕਾਰ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਕਿ ਰਾਜਸ਼੍ਰੀ ਪਾਨ ਮਸਾਲਾ ਤੇ ਸਲਮਾਨ ਖਾਨ 'ਕੇਸਰ-ਇਨਫਿਊਜ਼ਡ ਇਲਾਇਚੀ' ਦੇ ਨਾਂਅ ਹੇਠ ਪਾਨ ਮਸਾਲਾ ਦੇ ਇਸ਼ਤਿਹਾਰ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ | ਉਸਨੇ ਦਲੀਲ ਦਿੱਤੀ ਕਿ ਜਦੋਂ ਕੇਸਰ ਦੀ ਕੀਮਤ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਤਾਂ ਇਹ 5 ਰੁਪਏ ਦੇ ਪਾਨ ਮਸਾਲਾ ਪਾਊਚ 'ਚ ਕਿਵੇਂ ਉਪਲਬਧ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਨÏਜਵਾਨ ਪਾਨ ਮਸਾਲਾ ਖਾਣ ਵੱਲ ਆਕਰਸ਼ਿਤ ਹੋ ਰਹੇ ਹਨ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ |

ਪਿਛਲੀ ਖ਼ਬਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਸ਼ਿਵਾ ਜੀ ਨਗਰ 'ਚ ਮਚਾਈ ਦਹਿਸ਼ਤ, ਅੱਧਾ ਦਰਜਨ ਦੇ ਕਰੀਬ ਮੁਹੱਲਾ ਵਾਸੀ ਜ਼ਖ਼ਮੀ ਅਗਲੀ ਖ਼ਬਰ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਭਾਰਤ ਵਚਨਬੱਧ-ਜੈਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।