08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਭਗੌੜਿਆਂ ਨੂੰ ਵਾਪਸ ਲਿਆਉਣ ਲਈ ਭਾਰਤ ਵਚਨਬੱਧ-ਜੈਸਵਾਲ <br/>

ਅਜੀਤ ਡੈਸਕ 27-12-2025
ਨਵੀਂ ਦਿੱਲੀ, 26 ਦਸੰਬਰ (ਇੰਟ.)-ਭਾਰਤ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਭਾਰਤ 'ਚ ਭਗÏੜੇ ਹਨ ਤੇ ਕਾਨੂੰਨ ਦੁਆਰਾ ਲੋੜੀਂਦੇ ਹਨ ਤਾਂ ਜੋ ਉਨ੍ਹਾਂ ਨੂੰ ਦੇਸ਼ 'ਚ ਅਦਾਲਤਾਂ 'ਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇ | ਇਕ ਪ੍ਰੈਸ ਬ੍ਰੀਫਿੰਗ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਇਹ ਟਿੱਪਣੀ ਸੋਮਵਾਰ ਨੂੰ ਲਲਿਤ ਮੋਦੀ ਵਲੋਂ ਪੋਸਟ ਕੀਤੇ ਗਏ ਇਕ ਇੰਸਟਾਗ੍ਰਾਮ ਵੀਡੀਓ ਤੋਂ ਬਾਅਦ ਆਈ ਹੈ | ਅੱਜ ਜੈਸਵਾਲ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਉਹ ਲੋਕ ਜੋ ਭਾਰਤ 'ਚ ਭਗੌੜੇ ਹਨ ਤੇ ਕਾਨੂੰਨ ਵਲੋਂ ਲੋੜੀਂਦੇ ਹਨ, ਦੇਸ਼ ਵਾਪਸ ਆਉਣ | ਇਸ ਲਈ ਅਸੀਂ ਕਈ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਪ੍ਰਕਿਰਿਆਵਾਂ ਜਾਰੀ ਹਨ | ਇਸ 'ਚ ਕਾਨੂੰਨੀ ਕਾਰਵਾਈਆਂ ਦੀਆਂ ਕਈ ਪਰਤਾਂ ਸ਼ਾਮਲ ਹਨ |

ਪਿਛਲੀ ਖ਼ਬਰ ਸਲਮਾਨ ਖਾਨ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ <br/> ਅਗਲੀ ਖ਼ਬਰ ਮਨਰੇਗਾ ਖ਼ਤਮ ਕਰਨ ਦੇ ਵਿਰੋਧ 'ਚ ਮਜ਼ਦੂਰਾਂ ਵਲੋਂ ਪੰਜਾਬ ਭਰ 'ਚ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।