15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਾਕਿਸਤਾਨੀ ਸੰਸਦ ਮੈਂਬਰਾਂ ਨੇ ਦਾਜ ਵਿਰੋਧੀ ਕਾਨੂੰਨ ਕੀਤਾ ਰੱਦ <br/>

ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੰਸਦ ਦੀ ਸਥਾਈ ਕਮੇਟੀ ਨੇ ਦਾਜ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਅਵਿਵਹਾਰਕ ਦੱਸਦਿਆਂ ਰੱਦ ਕਰ ਦਿੱਤਾ ਹੈ | ਸੰਸਦ ਮੈਂਬਰ ਸ਼ਰਮੀਲਾ ਫ਼ਾਰੂਕੀ ਦੁਆਰਾ ਪੇਸ਼ ਕੀਤੇ ਗਏ ਇਸ ਬਿੱਲ 'ਚ ਦਾਜ ਪ੍ਰਥਾ ਨੂੰ ਅਪਰਾਧੀ ਕਰਵਾਈ ਦੱਸਦਿਆਂ ਦਾਜ ਦੇਣ ਅਤੇ ਲੈਣ ਵਾਲਿਆਂ ਖ਼ਿਲਾਫ਼ ਸਜ਼ਾ ਦੀ ਵਿਵਸਥਾ ਕੀਤੀ ਗਈ ਸੀ | ਜਦਕਿ ਅੱਜ ਰਾਸ਼ਟਰੀ ਅਸੈਂਬਲੀ ਦੀ ਸਥਾਈ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਦਾਜ ਪ੍ਰਥਾ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਰੱਦ ਕਰ ਦਿੱਤਾ | ਦੱਸਣਯੋਗ ਹੈ ਕਿ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਮੈਂਬਰ ਸ਼ਰਮੀਲਾ ਫ਼ਾਰੂਕੀ ਨੇ ਅੰਦਰੂਨੀ ਮਾਮਲਿਆਂ ਦੀ ਸਥਾਈ ਕਮੇਟੀ ਦੀ ਇਕ ਮੀਟਿੰਗ ਦੌਰਾਨ ਇਹ ਬਿੱਲ ਪੇਸ਼ ਕੀਤਾ ਸੀ | ਉਕਤ ਕਾਰਵਾਈ ਤੋਂ ਬਾਅਦ ਸ਼ਰਮੀਲਾ ਫ਼ਾਰੂਕੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਇਕ ਪੋਸਟ 'ਚ ਮੀਟਿੰਗ ਦੌਰਾਨ ਹੋਈ ਚਰਚਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਦਾਜ 'ਤੇ ਰੋਕ ਲਗਾਉਣ ਦੀ ਬਜਾਇ ਉਸ ਨੂੰ ਉਤਸ਼ਾਹਿਤ ਕਰ ਰਹੇ ਹਨ |

ਪਿਛਲੀ ਖ਼ਬਰ ਸੋਨੇ ਤੇ ਚਾਂਦੀ ਦੇ ਮਹਿੰਗੇ ਹੁੰਦੇ ਭਾਅ ਨੇ ਵਿਆਹਾਂ ਦੇ ਸੀਜ਼ਨ 'ਚ ਖ਼ਰੀਦਦਾਰਾਂ ਦਾ ਬਜਟ ਵਿਗਾੜਿਆ <br/> ਅਗਲੀ ਖ਼ਬਰ ਸੰਘਣੀ ਧੁੰਦ ਕਾਰਨ ਰੱਦ ਕੀਤੀਆਂ ਚਾਰ ਰੇਲ ਗੱਡੀਆਂ ਮੁੜ ਬਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।