29 ਜ਼ਿਲਿ੍ਹਆਂ ਦੇ 245 ਉਮੀਦਵਾਰ ਐਲਾਨੇ
ਚੰਡੀਗੜ੍ਹ, 3 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਨੇ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ 245 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ | ਪਾਰਟੀ ਵਲੋਂ ਜਾਰੀ ਕੀਤੀ ਗਈ ਇਸ ਸੂਚੀ ਵਿਚ ਲਗਭਗ ਹਰ ਜ਼ਿਲ੍ਹੇ ਤੋਂ ਪਾਰਟੀ ਨੇ ਆਪਣੇ ਮਜ਼ਬੂਤ ਅਤੇ ਜ਼ਮੀਨ ਨਾਲ ਜੁੜੇ ਵਰਕਰਾਂ ਨੂੰ ਉਮੀਦਵਾਰ ਬਣਾਇਆ ਹੈ | ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸੂਚੀ ਵਿਆਪਕ ਵਿਚਾਰ-ਵਟਾਂਦਰੇ ਅਤੇ ਜ਼ਿਲ੍ਹਾ ਇਕਾਈਆਂ ਦੀ ਸਿਫ਼ਾਰਸ਼ਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ | ਭਾਜਪਾ ਵਲੋਂ 29 ਜ਼ਿਲਿ੍ਹਆਂ ਦੀ ਪਹਿਲੀ ਸੂਚੀ ਤਹਿਤ ਅੰਮਿ੍ਤਸਰ ਦਿਹਾਤੀ, ਅੰਮਿ੍ਤਸਰ ਦਿਹਾਤੀ 2 (ਮਜੀਠਾ), ਬਰਨਾਲਾ, ਬਟਾਲਾ, ਬਠਿੰਡਾ ਰੂਰਲ, ਬਠਿੰਡਾ ਅਰਬਨ, ਫ਼ਰੀਦਕੋਟ, ਸ਼੍ਰੀ ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ (ਮੁਕੇਰੀਆਂ), ਜਗਰਾਉਂ, ਜਲੰਧਰ ਸ਼ਹਿਰੀ, ਜਲੰਧਰ ਦਿਹਾਤੀ (ਉੱਤਰੀ), ਖੰਨਾ, ਲੁਧਿਆਣਾ ਦਿਹਾਤੀ, ਮਲੇਰਕੋਟਲਾ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਪਟਿਆਲਾ ਦਿਹਾਤੀ (ਦੱਖਣੀ), ਪਟਿਆਲਾ ਸ਼ਹਿਰੀ, ਰੂਪਨਗਰ, ਸੰਗਰੂਰ1, ਸੰਗਰੂਰ2 ਅਤੇ ਤਰਨ ਤਾਰਨ ਜ਼ਿਲੇ੍ਹ ਨਾਲ ਸਬੰਧਿਤ 245 ਉਮੀਦਵਾਰ ਐਲਾਨੇ ਗਏ ਹਨ |
ਪੰਜਾਬ ਭਾਜਪਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਹਿਲੀ ਸੂਚੀ ਜਾਰੀ <br/>
ਅਜੀਤ ਡੈਸਕ
04-12-2025