21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਕੂਲਾਂ 'ਚ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਹੀ ਸਾਡਾ ਦੇਸ਼ ਮਜ਼ਬੂਤ ਹੋਵੇਗਾ-ਰਾਜਪਾਲ ਕਟਾਰੀਆ <br/>

ਅਜੀਤ ਡੈਸਕ 23-11-2025
ਖਰੜ, 22 ਨਵੰਬਰ (ਗੁਰਮੁੱਖ ਸਿੰਘ ਮਾਨ)-ਜੇਕਰ ਸਕੂਲਾਂ 'ਚ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਹੀ ਦੇਸ਼ ਮਜ਼ਬੂਤ ਹੋਵੇਗਾ ਅਤੇ ਬੱਚੇ ਹੀ ਦੇਸ਼ ਦਾ ਅਸਲ ਸਰਮਾਇਆ ਹਨ | ਅੱਜ ਦੇ ਨੌਜਵਾਨਾਂ 'ਚ ਬਹੁਤ ਪ੍ਰਤਿਭਾ ਹੈ ਅਤੇ ਉਹ ਅਕਸਰ ਵਿਦੇਸ਼ਾਂ 'ਚ ਜਾਂਦੇ ਰਹਿੰਦੇ ਹਨ ਤੇ ਯੂ. ਐਸ. ਏ. ਦੇ ਨਿਊਯਾਰਕ ਵਿਖੇ ਮਸ਼ਹੂਰ ਡਾਕਟਰ ਹਿੰਦੁਸਤਾਨ ਦਾ ਹੈ | ਬੱਚਿਆਂ ਨੂੰ ਚੰਗਾ ਬਣਾਉਣ ਵਾਲਾ ਅਧਿਆਪਕ ਹੀ ਮੂਰਤੀਕਾਰ ਹੈ ਤੇ ਬੱਚੇ ਦੇ ਜੀਵਨ ਨੂੰ ਬਣਾਉਣ ਲਈ ਅਧਿਆਪਕ ਇਕ ਮਾਡਲ ਦਾ ਰੋਲ ਅਦਾ ਕਰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਵਿਖੇ ਤਿਆਰ ਕੀਤੇ ਗਏ ਆਧੁਨਿਕ ਤਕਨੀਕ ਵਾਲੇ ਆਡਟੋਰੀਅਮ ਦਾ ਉਦਘਾਟਨ ਕਰਨ ਮੌਕੇ ਕੀਤਾ | ਉਨ੍ਹਾਂ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਰਣਜੀਤ ਸਿੰਘ ਗਿੱਲ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਆਪਣੀ ਮਾਤਾ ਦੀ ਸੋਚ ਨੂੰ ਪੂਰਾ ਕੀਤਾ ਹੈ | ਚੇਅਰਮੈਨ ਰਣਜੀਤ ਸਿੰਘ ਗਿੱਲ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਇਹ ਆਡੀਟੋਰੀਅਮ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ, ਜਿਸ 'ਚ ਮਲਟੀਪਰਜ਼ ਤੇ ਇਨਡੋਰ ਖੇਡਾਂ ਵੀ ਖੇਡੀਆਂ ਜਾ ਸਕਦੀਆਂ ਹਨ | ਇਸ ਮੌਕੇ ਸਕੂਲ ਪਿ੍ੰ. ਡਾ. ਕਿ੍ਤਿਕਾ ਕੌਸ਼ਿਕ, ਜੈ ਕੌਰ ਗਿੱਲ, ਪਰਮਜੀਤ ਕੌਰ ਗਿੱਲ, ਤੇਜਪ੍ਰੀਤ ਸਿੰਘ ਗਿੱਲ, ਅਮਨਪ੍ਰੀਤ ਸਿੰਘ ਗਿੱਲ, ਤਜਿੰਦਰ ਸਿੰਘ ਸਰਾਂ, ਵਾਈਸ ਪਿ੍ੰ. ਸ਼ਿਵ ਸ਼ੰਕਰ ਪੌਲ, ਰਣਧੀਰ ਸਿੰਘ ਧੀਰਾ ਅਤੇ ਭੁਪਿੰਦਰ ਸਿੰਘ ਕਾਲਾ ਸਮੇਤ ਹੋਰ ਸ਼ਖ਼ਸੀਅਤਾਂ, ਸਕੂਲ ਦੇ ਸਟਾਫ਼ ਮੈਂਬਰ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

ਪਿਛਲੀ ਖ਼ਬਰ ਪਾਕਿ ਤੋਂ ਆਈ 250 ਕਰੋੜ ਦੀ ਹੈਰੋਇਨ ਸਮੇਤ ਨਾਮੀ ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ ਧਮਾਕੇ ਦੀ ਜਾਂਚ ਲਈ ਮੁੜ ਗੁਰਪ੍ਰੀਤ ਦੇ ਘਰ ਪੁੱਜੀ ਐਨ.ਆਈ.ਏ ਦੀ. ਟੀਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।