21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਠਿੰਡਾ ਦੇ ਪਿੰਡ ਜੀਦਾ ਵਿਖੇ ਹੋਏ ਧਮਾਕੇ ਦੀ ਜਾਂਚ ਲਈ ਮੁੜ ਗੁਰਪ੍ਰੀਤ ਦੇ ਘਰ ਪੁੱਜੀ ਐਨ.ਆਈ.ਏ ਦੀ. ਟੀਮ <br/>

ਅਜੀਤ ਡੈਸਕ 23-11-2025
ਗੋਨਿਆਣਾ (ਬਠਿੰਡਾ), 22 ਨਵੰਬਰ (ਲਛਮਣ ਦਾਸ ਗਰਗ)-ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਜੀਦਾ ਵਿਖੇ ਸਤੰਬਰ ਮਹੀਨੇ ਦੌਰਾਨ ਇਕ ਘਰ 'ਚ ਹੋਏ ਵਿਸਫੋਟਕ ਧਮਾਕੇ ਦੀ ਜਾਂਚ ਲਈ ਐਨ.ਆਈ.ਏ ਦੀ ਟੀਮ ਨੇ ਮੁੜ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਦੇ ਘਰ ਜਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਹੈ | ਜਾਣਕਾਰੀ ਅਨੁਸਾਰ ਐਨ.ਆਈ.ਏ ਦੀ ਟੀਮ ਨੇ ਗੁਰਪ੍ਰੀਤ ਦੇ ਬੈਂਕ ਖਾਤਿਆਂ ਬਾਰੇ ਪਰਿਵਾਰਿਕ ਮੈਂਬਰਾਂ ਤੋਂ ਜਾਣਕਾਰੀ ਹਾਸਿਲ ਕੀਤੀ ਅਤੇ ਤਕਰੀਬਨ ਅੱਧਾ ਘੰਟਾ ਹੀ ਗੁਰਪ੍ਰੀਤ ਦੇ ਘਰ ਰਹੀ | ਇਸ ਟੀਮ ਨੇ ਹੋਰ ਵੀ ਵੱਖ-ਵੱਖ ਪਹਿਲੂਆਂ ਤੋਂ ਛਾਣਬੀਣ ਕੀਤੀ | ਇਸ ਤੋਂ ਬਾਅਦ ਇਹ ਟੀਮ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਈ ਤੇ ਪਤਾ ਲੱਗਿਆ ਹੈ ਕਿ ਟੀਮ ਵਲੋਂ ਉਕਤ ਪਰਿਵਾਰ ਦੀ ਜ਼ਿਲ੍ਹਾ ਸ੍ਰੀ ਮੁਕਤਸਰ ਅਧੀਨ ਪੈਂਦੇ ਇਕ ਪਿੰਡ ਦੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਵੀ ਜਾਂਚ ਪੜਤਾਲ ਕੀਤੀ | ਦੱਸਣਯੋਗ ਹੈ ਕਿ ਪੁਲਿਸ ਥਾਣਾ ਨੇਹਿਆਂਵਾਲਾ ਅਧੀਨ ਪੈਂਦੇ ਪਿੰਡ ਜੀਦਾ ਵਿਖੇ ਸਤੰਬਰ ਮਹੀਨੇ ਦੌਰਾਨ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਆਪਣੇ ਘਰ ਵਿਚ ਕੋਈ ਵਿਸਫੋਟਕ ਸਮੱਗਰੀ ਤਿਆਰ ਕਰ ਰਿਹਾ ਸੀ ਤਾਂ ਇਸ ਸਮੱਗਰੀ ਦੇ ਅਚਾਨਕ ਲਗਾਤਾਰ ਦੋ ਵੱਡੇ ਧਮਾਕੇ ਹੋਏ ਸਨ, ਜਿਨ੍ਹਾਂ ਵਿਚ ਪਹਿਲਾਂ ਗੁਰਪ੍ਰੀਤ ਸਿੰਘ ਤੇ ਫਿਰ ਦੂਸਰੇ ਧਮਾਕੇ ਦੌਰਾਨ ਉਸਦਾ ਪਿਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ |

ਪਿਛਲੀ ਖ਼ਬਰ ਸਕੂਲਾਂ 'ਚ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਤਾਂ ਹੀ ਸਾਡਾ ਦੇਸ਼ ਮਜ਼ਬੂਤ ਹੋਵੇਗਾ-ਰਾਜਪਾਲ ਕਟਾਰੀਆ <br/> ਅਗਲੀ ਖ਼ਬਰ ਭਾਰਤ ਸਾਡੇ ਵਿਰੁੱਧ ਜੰਗ ਨਹੀਂ ਛੇੜੇਗਾ-ਅੰਦਰਾਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।