ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ, ਡਾ. ਅਸ਼ੋਕ ਕੁਮਾਰ ਮਿੱਤਲ ਨੇ 68ਵੀਂ ਐਸੋਸੀਏਸ਼ਨ ਆਫ਼ ਸਕੂਲਜ਼ ਫ਼ਾਰ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ (ਏ.ਐਸ.ਆਈ.ਐਸ.ਸੀ) ਕਾਨਫ਼ਰੰਸ ਵਿਚ 25 ਲੱਖ ਰੁਪਏ ਦੀ ਐਂਟਰਪ੍ਰੇਨਿਊਰਸ਼ਿਪ ਪ੍ਰਤੀਯੋਗਤਾ ਦਾ ਐਲਾਨ ਕੀਤਾ | ਇਸ ਵਿਚ ਪਹਿਲੀਆਂ 5 ਵਿਦਿਆਰਥੀਆਂ ਦੀਆਂ ਟੀਮਾਂ 'ਚੋਂ ਹਰ ਇਕ ਨੂੰ 5 ਲੱਖ ਰੁਪਏ ਦਿੱਤੇ ਜਾਣਗੇ | ਮੁੱਖ ਮਹਿਮਾਨ ਵਜੋਂ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਐਂਟਰਪ੍ਰੇਨਿਊਰਿਅਲ ਸੋਚ ਨੂੰ ਵਿਕਸਿਤ ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ | ਇਸ ਸਭਾ ਵਿਚ ਦੇਸ਼ ਭਰ ਤੋਂ 1800 ਤੋਂ ਵੀ ਵੱਧ ਪਿ੍ੰਸੀਪਲ ਅਤੇ ਸੀਨੀਅਰ ਅਧਿਆਪਕ ਸ਼ਾਮਲ ਹੋਏ |
ਡਾ. ਅਸ਼ੋਕ ਕੁਮਾਰ ਮਿੱਤਲ ਨੇ ਏ.ਐਸ.ਆਈ.ਐਸ.ਸੀ. ਵਿਦਿਆਰਥੀਆਂ ਲਈ 25 ਲੱਖ ਰੁਪਏ ਦੀ ਐਂਟਰਪ੍ਰੇਨਿਊਰਸ਼ਿਪ ਕੀਤੀ ਸ਼ੁਰੂ <br/>
ਅਜੀਤ ਡੈਸਕ
21-11-2025