ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)- ਅੱਜ ਵਿਸ਼ਵ ਪੰਜਾਬ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕਿਰਜ ਐਂਡ ਕਿਡਜ ਸੈਕਟਰ-42, ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਲ ਮਿਲਣੀ ਅਤੇ ਧਾਰਮਿਕ ਬਾਲ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਵਾਈਸ ਪਿ੍ੰਸੀਪਲ ਜੈਸਮੀਨ ਕੌਰ ਨੇ ਕੀਤੀ ਅਤੇ ਪਿ੍ੰ. ਬਹਾਦਰ ਸਿੰਘ ਗੋਸਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦੂਜੇ ਅਹੁਦੇਦਾਰ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਜੀਏਟ ਸਕੱਤਰ ਕਿ੍ਸ਼ਨ ਰਾਹੀਂ ਮੁੱਖ ਸਲਾਹਕਾਰ ਪਾਲ ਅਜਨਬੀ ਅਤੇ ਸਲਾਹਕਾਰ ਬਲਜਿੰਦਰ ਸਿੰਘ ਵੀ ਸ਼ਾਮਿਲ ਸਨ | ਸਭ ਤੋਂ ਪਹਿਲਾਂ ਵਾਈਸ ਪਿ੍ੰਸੀਪਲ ਜੈਸਮੀਨ ਕੌਰ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ | ਬੱਚਿਆਂ ਵਲੋਂ ਧਾਰਮਿਕ ਕਵਿਤਾਵਾਂ ਨਾਲ ਕਵੀ ਦਰਬਾਰ ਦੀ ਆਰੰਭਤਾ ਹੋਈ | ਬੱਚਿਆਂ ਵਲੋਂ ਸੁਣਾਈਆਂ ਕਵਿਤਾਵਾਂ ਤੋਂ ਬਾਅਦ ਸੰਸਥਾ ਦੇ ਅਹੁਦੇਦਾਰਾਂ ਨੇ ਵੀ ਆਪਣੀਆਂ-ਆਪਣੀਆਂ ਸੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਪਹਿਲਾ ਸੰਸਥਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਨੌਵੇਂ ਪਾਤਿਸ਼ਾਹੀ ਜੀ ਦੇ ਜੀਵਨ ਬਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਜਗਤਾਰ ਸਿੰਘ ਜੋਗ ਨੇ ਵੀ ਗੁਰੂ ਜੀ ਦੇ ਜੀਵਨ 'ਤੇ ਰੌਸ਼ਨੀ ਪਾਉਂਦੇ ਹੋਏ ਪਿ੍ੰ. ਬਹਾਦਰ ਸਿੰਘ ਗੋਸਲ ਰਚਿਤ ਦੋ ਕਵਿਤਾਵਾਂ 'ਆਓ ਬੱਚਿਆਂ ਨੂੰ ਇਤਿਹਾਸ ਪੜ੍ਹਾਈਏ', 'ਸ਼ਹੀਦੀ ਗੁਰੂ ਤੇਗ਼ ਬਹਾਦਰ ਜੀ ਬਹੁਤ ਹੀ ਵਿਲੱਖਣ ਰੂਪ ਵਿਚ ਗਾ ਕੇ ਸੁਣਾਈਆਂ | ਅਵਤਾਰ ਸਿੰਘ ਮਹਿਤਪੁਰੀ ਨੇ 'ਬਲੀਦਾਨ ਗੁਰੂ ਤੇਗ਼ ਬਹਾਦਰ ਜੀ', ਕਿ੍ਸ਼ਨ ਰਾਹੀ ਨੇ ਘੰਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਵਿਤਾ ਪੜ੍ਹੀ, ਜਦੋਂ ਕਿ ਪਾਲ ਅਜਨਬੀ ਨੇ ਗੁਰੂ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਆਪਣੀ ਨਵੀਂ ਕਵਿਤਾ ਸ਼ਹੀਦੀ ਦਿਹਾੜੇ ਨੂੰ ਅਰਪਿਤ ਕੀਤੀ | ਸਮਾਗਮ ਦੇ ਦੂਜੇ ਪੜਾਅ ਵਿਚ ਸੰਸਥਾ ਦੇ ਅਹੁਦੇਦਾਰਾਂ ਵਲੋਂ 40 ਵਿਦਿਆਰਥੀਆਂ ਨੂੰ ਪਿ੍ੰ. ਗੋਸਲ ਰਚਿਤ ਪੁਸਤਕਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਦੇ ਪੰਜਾਬੀ ਅਧਿਆਪਕਾਂ ਅਤੇ ਵਾਈਸ ਪਿ੍ੰਸੀਪਲ ਜੈਸਮੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਵਿਚ ਪਿ੍ੰਸੀਪਲ ਅਨੁਪਮ ਗਰੇਵਾਲ, ਹਾਸਿਕਾ ਮੈਦਾਨ, ਅਮਨਪ੍ਰੀਤ ਕੌਰ, ਸਵਾਤੀ, ਨਿਸ਼ਾ ਦੇ ਨਾਮ ਸ਼ਾਮਲ ਹਨ, ਉਨ੍ਹਾਂ ਨੂੰ ਮਾਣ-ਸਨਮਾਨ ਦੇ ਕੇ ਨਿਵਾਜਿਆ ਗਿਆ |