ਜੀ. ਕੇ. ਦੀ ਅਗਵਾਈ 'ਚ 550 ਕਿੱਲੋਮੀਟਰ ਸਫ਼ਰ ਤੈਅ ਕਰ ਕੇ ਗੁਰੂ ਨਗਰੀ ਪੁੱਜੀ ਯਾਤਰਾ
ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਅਸਥਾਨ ਸ੍ਰੀ ਸੀਸਗੰਜ ਸਾਹਿਬ ਦਿੱਲੀ ਤੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂੁ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਿਚ 15 ਨਵੰਬਰ ਨੂੰ ਅਰੰਭ ਹੋਈ 'ਸੀਸੁ ਦੀਆ ਪਰ ਸਿਰਰੁ ਨ ਦੀਆ' ਸਾਈਕਲ ਯਾਤਰਾ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪੁੱਜ ਕੇ ਸੰਪੂਰਨ ਹੋਈ | ਇਸ ਤੋਂ ਪਹਿਲਾਂ ਗੁਰੂ ਨਗਰੀ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ ਵਿਖੇ ਕਰਵਾਏ ਸਵਾਗਤੀ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਵਲੋਂ ਸ: ਜੀ. ਕੇ. ਤੇ ਸਾਈਕਲ ਯਾਤਰਾ ਵਿਚ ਸ਼ਾਮਿਲ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ. ਜੀ. ਕੇ. ਨੇ ਸਾਈਕਲ ਯਾਤਰਾ ਦੇ ਹੋਏ ਸਵਾਗਤ ਲਈ ਪ੍ਰਧਾਨ ਧਾਮੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਤੇ ਸੰਗਤਾਂ ਵਲੋਂ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ | ਗੋਲਡਨ ਗੇਟ ਤੋਂ ਇਹ ਸਾਈਕਲ ਯਾਤਰਾ, ਜਿਸ ਵਿਚ ਦਿੱਲੀ ਦੇ ਸਿੱਖਾਂ ਦੇ ਨਾਲ-ਨਾਲ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਯਾਤਰੀ ਵੀ ਸ਼ਾਮਿਲ ਸਨ, ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਗੁ: ਸ੍ਰੀ ਗੁਰੂ ਕੇ ਮਹਿਲ ਵਿਖੇ ਅਰਦਾਸ ਕੀਤੇ ਜਾਣ ਉਪਰੰਤ ਸੰਪੂਰਨ ਹੋਈ | ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਵਲੋਂ ਜੀ. ਕੇ. ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਸਾਈਕਲ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਸਵਾਗਤ ਕਰਨ ਵਾਲਿਆਂ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਪੁੱਜੇ ਬਾਬਾ ਭਗਤ ਸਿੰਘ, ਪਰਮਜੀਤ ਸਿੰਘ ਬਾਜਵਾ, ਭਲਾਈ ਕੇਂਦਰ ਤੋਂ ਭਾਈ ਹਰਵਿੰਦਰਪਾਲ ਸਿੰਘ, ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਸ਼ਾਹਬਾਜ਼ ਸਿੰਘ, ਹਰਭਜਨ ਸਿੰਘ ਵਕਤਾ, ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਬਿਕਰਮਜੀਤ ਸਿੰਘ ਝੰਗੀ, ਐੱਨ. ਸੀ. ਬੀ. ਨਾਰਥ ਜ਼ੋਨ ਦੇ ਡਾਇਰੈਕਟਰ ਡਾ: ਸਾਂਤੇਸ਼ਵਰ ਸਵਾਮੀ, ਵਿਸ਼ਵ ਸਿੱਖ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਪਰਮੀਤ ਸਿੰਘ ਚੱਢਾ ਤੇ ਰਜਿੰਦਰ ਸਿੰਘ ਮਰਵਾਹਾ, ਦਿੱਲੀ ਤੋਂ ਸਿੱਖ ਆਗੂ ਪਰਮਜੀਤ ਸਿੰਘ ਰਾਣਾ, ਬੀਬੀ ਮਨਦੀਪ ਕੌਰ ਬਖ਼ਸ਼ੀ, ਸਤਨਾਮ ਸਿੰਘ ਖੀਵਾ, ਮਹਿੰਦਰ ਸਿੰਘ, ਗੁਰਜੀਤ ਸਿੰਘ, ਇੰਦਰਮੋਹਨ ਸਿੰਘ, ਬਲਜੀਤ ਸਿੰਘ, ਬੀਬੀ ਹਰਪ੍ਰੀਤ ਕੌਰ, ਬੀਬੀ ਸੁਮਨ, ਅਮਨ ਸਿੰਘ ਬਖ਼ਸ਼ੀ, ਗੁਣਜੀਤ ਸਿੰਘ ਬਖਸ਼ੀ, ਹਰਪ੍ਰੀਤ ਸਿਘ ਹੈਰੀ, ਬਾਬਾ ਅਮਨਦੀਪ ਸਿੰਘ, ਪਿ੍ੰਸੀਪਲ ਸੁਖਵੰਤ ਸਿੰਘ, ਅੰਮਿ੍ਤਸਰ ਵਿਕਾਸ ਮੰਚ ਵਲੋਂ ਕੁਲਵੰਤ ਸਿੰਘ ਅਣਖ਼ੀ, ਰਾਮ ਸਿੰਘ ਭਿੰਡਰ, ਹਰਪਾਲ ਸਿੰਘ ਆਹਲੂਵਾਲੀਆ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ |
ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪੁੱਜ ਕੇ ਹੋਈ ਸੰਪੂਰਨ <br/>
ਅਜੀਤ ਡੈਸਕ
21-11-2025