07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੈਪੁਰ 'ਚ ਰਾਜ ਪੱਧਰੀ ਘੂਮਰ ਉਤਸਵ ਕਰਵਾਇਆ <br/>

ਉਪ ਮੁੱਖ ਮੰਤਰੀ ਦੀਆ ਕੁਮਾਰੀ ਢੋਲ ਵਜਾ ਕੇ ਘੂਮਰ ਫੈਸਟੀਵਲ ਦਾ ਉਦਘਾਟਨ ਕਰਦੀ ਹੋਈ |<br/> 21-11-2025

ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਢੋਲ ਵਜਾ ਕੇ ਘੂਮਰ ਉਤਸਵ ਦਾ ਕੀਤਾ ਉਦਘਾਟਨ
ਜੈਪੁਰ, 20 ਨਵੰਬਰ (ਅ.ਬ.)-ਇਤਿਹਾਸ ਵਿੱਚ ਪਹਿਲੀ ਵਾਰ, ਉਪ ਮੁੱਖ ਮੰਤਰੀ ਅਤੇ ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਮੰਤਰੀ ਦੀਆ ਕੁਮਾਰੀ ਦੀ ਪਹਿਲਕਦਮੀ 'ਤੇ, ਰਾਜਸਥਾਨ ਸੈਰ-ਸਪਾਟਾ ਵਿਭਾਗ ਨੇ ਰਾਜ ਦੇ ਸਾਰੇ ਸੱਤ ਡਿਵੀਜ਼ਨਲ ਹੈੱਡਕੁਆਰਟਰਾਂ 'ਤੇ ਇੱਕੋ ਸਮੇਂ ਇੱਕ ਸ਼ਾਨਦਾਰ ਘੂਮਰ ਉਤਸਵ ਕਰਵਾਇਆ, ਜਿਸਦਾ ਉਦੇਸ਼ ਰਾਜਸਥਾਨ ਦੇ ਲੋਕ ਸੱਭਿਆਚਾਰ, ਪਰੰਪਰਾਗਤ ਕਲਾਵਾਂ ਤੇ ਲੋਕ-ਭਾਗੀਦਾਰੀ-ਅਧਾਰਤ ਸੱਭਿਆਚਾਰਕ ਮਾਡਲ ਨੂੰ ਇੱਕ ਨਵੀਂ ਦਿਸ਼ਾ ਦੇਣਾ ਸੀ | ਇਹ ਸਮਾਗਮ ਏਸ਼ੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ | ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਸਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਮੈਦਾਨਾਂ ਦਾ ਦੌਰਾ ਕੀਤਾ | ਘੂਮਰ ਫੈਸਟੀਵਲ ਦੌਰਾਨ, ਘੂਮਰ ਦੀ ਸਭ ਤੋਂ ਪ੍ਰਾਚੀਨ ਸ਼ੈਲੀ 'ਏਕ ਬਾਰ ਹੋ ਪਿਆ ਜੈਪੁਰ ਸ਼ਹਿਰ ਪਧਾਰ ਜੋ' ਗੀਤ 'ਤੇ ਪੇਸ਼ ਕੀਤੀ ਗਈ | ਰਾਜ ਪੱਧਰੀ ਘੂਮਰ ਫੈਸਟੀਵਲ ਬੁੱਧਵਾਰ ਨੂੰ ਜੈਪੁਰ ਦੇ ਵਿਦਿਆਧਰ ਨਗਰ ਸਟੇਡੀਅਮ ਦੇ ਫੁੱਟਬਾਲ ਮੈਦਾਨ ਵਿਚ ਕਰਵਾਇਆ ਗਿਆ, ਜਿਸ ਵਿਚ ਉਪ ਮੁੱਖ ਮੰਤਰੀ ਦੀਆ ਕੁਮਾਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕੁੜੀਆਂ ਨੇ ਹਿੱਸਾ ਲਿਆ, ਜਿਸ ਨਾਲ ਰਾਜਸਥਾਨ ਦੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਜੀਵਨ ਮਿਲਿਆ | ਤਾਲ ਤੇ ਸੁਰ ਦੇ ਸੁਮੇਲ ਨਾਲ ਸਜਾਏ ਗਏ ਇਸ ਸੁਚੱਜੇ ਢੰਗ ਨਾਲ ਕਰਵਾਏ ਘੂਮਰ ਫੈਸਟੀਵਲ ਨੇ ਰਾਜਸਥਾਨ ਦੀ ਸੱਭਿਆਚਾਰਕ ਸ਼ਾਨ ਨੂੰ ਪ੍ਰਦਰਸ਼ਿਤ ਕੀਤਾ |

ਪਿਛਲੀ ਖ਼ਬਰ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਗਿ੍ਫ਼ਤਾਰੀ ਵਾਰੰਟ ਜਾਰੀ ਅਗਲੀ ਖ਼ਬਰ ਪੰਜਾਬ 'ਚ ਨਸ਼ਿਆਂ ਤੇ ਗੁੰਡਾਗਰਦੀ ਦਾ ਬੋਲਬਾਲਾ ਅਸੁਰੱਖਿਅਤ ਮਾਹੌਲ-ਪਰਮਿੰਦਰ ਸਿੰਘ ਢੀਂਡਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।