15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਦਿੱਲੀ-ਐਨ.ਸੀ.ਆਰ. 'ਚ ਪ੍ਰਦੂਸ਼ਣ ਚਿੰਤਾਜਨਕ ਪੱਧਰ 'ਤੇ ਪੁੱਜਾ <br/>

ਅਜੀਤ ਡੈਸਕ 20-11-2025
ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ)-ਦਿੱਲੀ-ਐਨ.ਸੀ.ਆਰ. 'ਚ ਪ੍ਰਦੂਸ਼ਣ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ ਹੈ ਤੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ | ਇਥੋਂ ਦੇ ਲੋਕਾਂ ਨੂੰ ਖ਼ਾਸਕਰ ਬਿਮਾਰ ਤੇ ਬਜ਼ੁਰਗਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰ ਵਲੋਂ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਨਹੀਂ ਮਿਲ ਸਕੀ | ਗ੍ਰੇਟਰ ਨੋਇਡਾ ਨੂੰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਦਰਜ ਕੀਤਾ ਗਿਆ ਹੈ | ਬੀਤੇ ਕੱਲ੍ਹ ਭਾਵ ਮੰਗਲਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ 454 'ਤੇ ਪਹੁੰਚ ਗਿਆ ਸੀ, ਜਦਕਿ ਅੱਜ ਬੁੱਧਵਾਰ ਸਵੇਰੇ ਨੌਲੇਜ ਪਾਰਕ ਸਟੇਸ਼ਨ 'ਤੇ ਹਵਾ ਗੁਣਵੱਤਾ ਸੂਚਕ 473 ਦਰਜ ਕੀਤਾ ਗਿਆ ਹੈ, ਜੋ ਕਿ ਸੀਜ਼ਨ ਦਾ ਸਭ ਤੋਂ ਖ਼ਤਰਨਾਕ ਪੱਧਰ ਹੈ | ਇਹ ਪੱਧਰ 'ਗੰਭੀਰ' ਸ਼੍ਰੇਣੀ ਤੋਂ ਵੱਧ ਹੈ ਤੇ ਸਿਹਤ ਮਾਹਰ ਇਸ ਨੂੰ ਜਾਨਲੇਵਾ ਦੱਸ ਰਹੇ ਹਨ | ਦਿੱਲੀ ਦੇ ਕਈ ਨਿਗਰਾਨੀ ਸਟੇਸ਼ਨਾਂ ਨੇ 400 ਅਤੇ 450 ਦੇ ਵਿਚਕਾਰ ਹਵਾ ਗੁਣਵੱਤਾ ਸੂਚਕ ਅੰਕ ਦਰਜ ਕੀਤਾ, ਜਦੋਂ ਕਿ ਨੋਇਡਾ ਦੇ ਸੈਕਟਰ 125, ਸੈਕਟਰ 116 ਤੇ ਸੈਕਟਰ 1 ਵਰਗੇ ਖੇਤਰਾਂ 'ਚ ਪ੍ਰਦੂਸ਼ਣ ਦਾ ਪੱਧਰ 430 ਤੋਂ 445 ਦੇ ਵਿਚਕਾਰ ਬਣਿਆ ਰਿਹਾ | ਗਾਜ਼ੀਆਬਾਦ ਦੇ ਸੰਜੇ ਨਗਰ ਤੇ ਲੋਨੀ 'ਚ ਹਵਾ ਗੁਣਵੱਤਾ ਸੂਚਕ ਅੰਕ 440 ਤੋਂ ਉਪਰ ਦਰਜ ਕੀਤਾ ਗਿਆ | ਦਿੱਲੀ-ਐਨ.ਸੀ.ਆਰ. 'ਚ ਗ੍ਰੈਪ-3 ਲਾਗੂ ਹੋਣ ਦੇ ਬਾਵਜੂਦ ਅਜਿਹੀ ਸਥਿਤੀ ਬਣੀ ਹੋਈ ਹੈ |

ਪਿਛਲੀ ਖ਼ਬਰ ਅਲ ਫਲਾਹ ਯੂਨੀਵਰਸਿਟੀ ਦੇ 200 ਡਾਕਟਰ ਤੇ ਸਟਾਫ਼ ਜਾਂਚ ਦੇ ਘੇਰੇ 'ਚ <br/> ਅਗਲੀ ਖ਼ਬਰ ਮੇਅਰ ਹਰਪ੍ਰੀਤ ਕੌਰ ਬਬਲਾ ਵਲੋਂ ਸਵੈ-ਸਹਾਇਤਾ ਸਮੂਹ ਅਗਵਾਈ ਸਵੱਛਤਾ ਮੁਹਿੰਮ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।