16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਝੋਨੇ ਦੇ ਬੁਰੀ ਤਰ੍ਹਾਂ ਝੰਬੇ ਕਿਸਾਨ ਵਰਗ ਨੇ ਫ਼ਸਲੀ ਵਿਭਿੰਨਤਾ ਵੱਲ 'ਮੋੜੀਆਂ ਮੁਹਾਰਾਂ' <br/>

ਅਜੀਤ ਡੈਸਕ 20-11-2025
ਮਲੇਰਕੋਟਲਾ, 19 ਨਵੰਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਅੰਦਰ ਇਸ ਵਰ੍ਹੇ ਝੋਨੇ ਦੀ ਫ਼ਸਲ ਨੇ ਕਿਸਾਨ ਵਰਗ ਦਾ ਹੈਰਾਨੀਜਨਕ ਪੱਧਰ 'ਤੇ ਨੁਕਸਾਨ ਕੀਤਾ ਹੈ | ਹਰ ਵਰ੍ਹੇ ਪ੍ਰਤੀ ਏਕੜ 30 ਤੋਂ 35 ਕੁਇੰਟਲ ਨਿਕਲਣ ਵਾਲਾ ਝੋਨਾ ਮਹਿਜ਼ 15 ਤੋਂ 20 ਕੁਇੰਟਲ ਤੱਕ ਸਿਮਟ ਗਿਆ, ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਏਕੜ ਹਜ਼ਾਰਾਂ ਰੁਪਏ ਦਾ ਘਾਟਾ ਪਿਆ | ਵੱਡੇ ਪੱਧਰ 'ਤੇ ਘਟੇ ਝਾੜ ਨੇ ਸੂਬੇ ਦੀ ਕਿਸਾਨੀ ਦਾ ਇਕ ਤਰ੍ਹਾਂ ਨਾਲ ਲੱਕ ਤੋੜ ਕੇ ਰੱਖ ਦਿੱਤਾ | ਕਿਸਾਨਾਂ ਦੀ ਹੱਡ-ਭੰਨਵੀਂ ਮਿਹਨਤ ਦੇ ਨਾਲ ਪਾਲੀ ਫ਼ਸਲ ਪਹਿਲਾਂ ਬੌਨੇ ਰੋਗ (ਡਵਾਰਫ ਵਾਇਰਸ) ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਫਿਰ ਹੋਰ ਬਿਮਾਰੀਆਂ ਨੇ ਝੋਨੇ ਨੂੰ ਆਪਣੇ ਲਪੇਟੇ ਵਿਚ ਲੈ ਕੇ ਨੇਸਤੋ ਨਾਬੂਦ ਕਰ ਦਿੱਤਾ | ਬਹੁਤ ਸਾਰੇ ਕਿਸਾਨਾਂ ਦੇ ਤਾਂ ਠੇਕੇ ਵੀ ਪੂਰੇ ਨਹੀਂ ਹੋਏ | ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਅੰਦਰ ਬਾਸਮਤੀ ਝੋਨੇ ਦੀ ਕਾਸ਼ਤ ਕੀਤੀ ਸੀ ਜਾਂ ਪੀ.ਆਰ. 126 ਜਾਂ 121 ਵਰਗੇ ਬੀਜ, ਬੀਜ ਕੇ ਫ਼ਸਲੀ ਵਿਭਿੰਨਤਾ ਨੂੰ ਤਰਜੀਹ ਦਿੰਦਿਆਂ ਕੁਝ ਵੱਖਰਾ ਕਰਨ ਦਾ ਯਤਨ ਕੀਤਾ ਸੀ ਉਹ ਵੀ ਕਾਫ਼ੀ ਮਾਰ ਖਾ ਗਏ | ਕਿਸਾਨਾਂ ਵਲੋਂ ਆਪਣੇ ਖੇਤਾਂ ਅੰਦਰ ਹਜ਼ਾਰਾਂ ਰੁਪਏ ਦੀਆਂ ਕੀਤੀਆਂ ਮਹਿੰਗੀਆਂ ਸਪਰੇਆਂ ਵੀ ਕਿਸੇ ਕੰਮ ਨਾ ਆਈਆਂ ਤੇ ਝੋਨੇ ਦੀ ਫ਼ਸਲ ਬਰਬਾਦ ਹੁੰਦੀ ਚਲੀ ਗਈ ਪਰ ਹੁਣ ਇਕ ਵਾਰ ਫਿਰ ਸੂਬੇ ਦੇ ਅੰਦਰ ਕਿਸਾਨਾਂ ਵਲੋਂ ਝੋਨੇ ਦੀ ਰਿਵਾਇਤੀ ਫ਼ਸਲ ਤੋਂ ਹਟ ਕੇ ਆਪਣੇ ਖੇਤਾਂ ਅੰਦਰ ਦਾਲਾਂ, ਸਬਜ਼ੀ, ਸਰੋਂ ਜਾਂ ਹੋਰ ਬਦਲਵੀਂਆਂ ਫ਼ਸਲਾਂ ਦੀ ਕਾਸ਼ਤ ਕਰਨ ਦਾ ਮਨ ਬਣਾਉਂਦਿਆਂ ਰਿਸਕ ਲੈਣ ਦਾ ਯਤਨ ਕੀਤਾ ਹੈ | ਕਈ ਕਿਸਾਨਾਂ ਵਲੋਂ ਤਾਂ ਖੇਤਾਂ ਅੰਦਰ ਵੱਟਾਂ ਉੱਤੇ ਦਾਲਾਂ ਦੀ ਕਾਸ਼ਤ ਕੀਤੀ ਗਈ ਹੈ | ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ, ਚੇਅਰਮੈਨ ਪ੍ਰਦੁਮਣ ਸਿੰਘ ਦਲੇਲਗੜ੍ਹ, ਚੇਅਰਮੈਨ ਗੁਰਜੀਤ ਸਿੰਘ ਸਿੱਧੂ ਬਘਰੌਲ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਡਾਕਟਰ ਪਰਮਜੀਤ ਸਿੰਘ ਗੁਆਰਾ, ਕਿਸਾਨ ਪਰਨਜੀਤ ਸਿੰਘ ਅਤੇ ਹਰਪਾਲ ਸਿੰਘ ਰੰਗੀ ਨੇ ਕਿਹਾ ਕਿ ਚੰਗਾ ਹੋਵੇ ਜੇਕਰ ਸਰਕਾਰ ਇਸ ਵਰ੍ਹੇ ਫ਼ਸਲੀ ਵਿਭਿੰਨਤਾ ਦੇ ਰਾਹ ਪੈ ਕੇ ਹੌਸਲਾ ਵਿਖਾਉਣ ਵਾਲੇ ਕਿਸਾਨਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀ ਮਦਦ ਕਰੇ |

ਪਿਛਲੀ ਖ਼ਬਰ ਲਸ਼ਕਰ ਫ਼ੌਜ ਹੈੱਡਕੁਆਰਟਰ ਦੇ ਨੇੜੇ ਬਣਾ ਰਿਹਾ 'ਮਰਕਜ਼ ਅਲ-ਕੁਦਸ' ਅੱਤਵਾਦੀ ਸਿਖਲਾਈ ਕੇਂਦਰ <br/> ਅਗਲੀ ਖ਼ਬਰ ਭਾਰਤ ਮੁੜ ਪਾਕਿ 'ਤੇ ਹਮਲਾ ਕਰ ਸਕਦਾ-ਖ਼ਵਾਜਾ ਆਸਿਫ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।