21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜਲੰਧਰ ਦੇ ਪਿੰਡ ਮਾਣਕ ਦਾ 19ਵਾਂ ਵਿਆਹ ਮਹਾਂਕੁੰਭ ਕੱਲ੍ਹ <br/>

ਅਜੀਤ ਡੈਸਕ 07-11-2025

ਲੋਹੀਆਂ ਖਾਸ (ਜਲੰਧਰ), 6 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-'ਯੁਵਕ ਸੇਵਾਵਾਂ ਕਲੱਬ ਪਿੰਡ ਮਾਣਕ' ਵਲੋਂ ਇਨ੍ਹਾਂ ਵਿਆਹ ਕਾਰਜਾਂ ਨੂੰ ਰਚਾਉਣ ਵਾਲੇ ਮੁੱਖ ਪ੍ਰਬੰਧਕ ਅਤੇ ਪਿੰਡ ਮਾਣਕ ਦੇ ਸਰਪੰਚ ਸਵ: ਸਰਦਾਰਨੀ ਸੁਰਿੰਦਰ ਕੌਰ ਢਿੱਲੋਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ '19ਵਾਂ ਸਮੂਹਿਕ ਸ਼ਾਦੀ ਸਮਾਗਮ' 8 ਨਵੰਬਰ ਦਿਨ ਸਨਿੱਚਰਵਾਰ ਨੂੰ ਪਿੰਡ ਮਾਣਕ ਵਿਖੇ ਸਵੇਰੇ 9 ਵਜੇ ਤੋਂ ਹੋਵੇਗਾ | 'ਧੀਆਂ ਦਾ ਤੋਰਨ ਪੁੰਨ ਵਢੇਰਾ' ਵਰਗੇ ਬੋਲਾਂ ਨੂੰ ਸਾਰਥਿਕ ਕਰਨ 'ਚ ਰੁੱਝੇ ਅਤੇ ਵਿਆਹਾਂ ਦੀਆਂ ਰਸਮਾਂ 'ਚ ਮਾਪਿਆਂ ਵਾਂਗ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ ਸ: ਕੁਲਵਿੰਦਰ ਸਿੰਘ ਥਿਆੜਾ (ਸੇਵਾ ਮੁਕਤ ਐੱਸ.ਐੱਸ.ਪੀ.), ਰਛਪਾਲ ਕੌਰ ਥਿਆੜਾ, ਉਚੇਚੇ ਤੌਰ 'ਤੇ ਕੈਨੇਡਾ ਤੋਂ ਪੁੱਜੇ ਪ੍ਰਵਾਸੀ ਭਾਰਤੀ ਨਰਵਿੰਦਰਜੀਤ ਸਿੰਘ ਰਿਟਾ. ਕਾਨੂੰਗੋ, ਯੂ. ਕੇ. ਤੋਂ ਪੁੱਜੇ ਗੁਰਨਾਮ ਸਿੰਘ ਢਿੱਲੋਂ ਅਤੇ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਿਆਹ ਸਮਾਗਮ ਦੌਰਾਨ 21 ਧੀਆਂ ਦੀਆਂ ਡੋਲੀਆਂ ਤੋਰੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਅਤੇ ਸਹਿਯੋਗੀਆਂ 'ਚ ਵਿਸ਼ੇਸ਼ ਤੌਰ 'ਤੇ ਰਿਟਾ. ਕਾਨੂੰਗੋ ਸੁਰਜੀਤ ਸਿੰਘ ਕੈਨੇਡਾ, ਰਿਟਾ. ਸੀ. ਮੈਨੇਜਰ ਬੇਅੰਤ ਸਿੰਘ ਢਿੱਲੋਂ, ਚਰਨਜੀਵ ਸਿੰਘ ਮਾਨਸ਼ਾਹੀਆ ਕੈਨੇਡਾ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ, ਰਸ਼ਪਾਲ ਸਿੰਘ ਕੂਨਰ, ਪੰਕਜ ਬਾਂਸਲ ਯੂ.ਕੇ; ਕੈਪਟਨ ਤਜਿੰਦਰ ਸਿੰਘ ਸੰਧੂ ਯੂਕੇ, ਇੰਦਰਪਾਲ ਸਿੰਘ ਥਿਆੜਾ ਯੂਕੇ, ਗੁਰਦਿਆਲ ਸਿੰਘ ਪੋਲਾ, ਵਿੱਕੀ ਸਿਆਟਲ ਅਮਰੀਕਾ, ਹਰਬੰਸ ਸਿੰਘ ਗੌਂਸਲ, ਪਵਿੱਤਰ ਸਿੰਘ ਢਿੱਲੋਂ ਯੂਕੇ, ਮਨਦੀਪ ਕੌਰ, ਦਮਨ ਢਿੱਲੋਂ ਯੂਕੇ, ਜਸਵਿੰਦਰ ਸਿੰਘ ਕਾਲਾ ਯੂ.ਕੇ; ਬਿੱਕਰ ਸਿੰਘ ਸਰਪੰਚ, ਜਸਵੀਰ ਸਿੰਘ ਪੰਚ, ਕੁਲਦੀਪ ਸਿੰਘ ਪ੍ਰਧਾਨ, ਮਲਕੀਤ ਸਿੰਘ ਸੈਕਟਰੀ, ਸਰਬਣ ਸਿੰਘ ਮਾਣਕ, ਬਲਵੰਤ ਸਿੰਘ ਸੰਗਰ, ਅਵਤਾਰ ਸਿੰਘ ਚੰਦੀ, ਬਲਵਿੰਦਰ ਸਿੰਘ ਨੰਬਰਦਾਰ ਮਹਿੰਮੂਵਾਲ ਮਾਹਲਾ, ਅਜੀਤ ਸਿੰਘ ਵਲੈਤੀਆ, ਗੁਰਚਰਨ ਸਿੰਘ ਲਾਲੀ, ਅਵਤਾਰ ਸਿੰਘ ਚੰਦੀ, ਸਰਬਜੀਤ ਸਿੰਘ ਜੀਤੀ ਨਿੱਝਰ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ, ਮਾ. ਨਿਰਮਲ ਸਿੰਘ ਸੰਧੂ ਸਮੇਤ ਹੋਰ ਸਹਿਯੋਗੀ ਵੀ ਸ਼ਾਮਿਲ ਹਨ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਧਰਨੇ ਨੂੰ ਸਿਆਸੀ, ਕਿਸਾਨ ਯੂਨੀਅਨਾਂ ਤੇ ਹੋਰ ਸੰਗਠਨਾਂ ਨੇ ਦਿੱਤੀ ਹਮਾਇਤ <br/> ਅਗਲੀ ਖ਼ਬਰ 'ਆਪ' ਦੇ ਲੋਕ ਸਭਾ ਸੰਸਦ ਮੈਂਬਰਾਂ ਦਾ ਵਿਦਿਆਰਥੀਆਂ ਵਲੋਂ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।