16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪੰਜਾਬ ਯੂਨੀਵਰਸਿਟੀ 'ਤੇ ਆਰ.ਐਸ.ਐਸ. ਨੂੰ ਕਾਬਜ਼ ਨਹੀਂ ਹੋਣ ਦੇਵੇਗੀ ਕਾਂਗਰਸ-ਬੈਂਸ <br/>

ਅਜੀਤ ਡੈਸਕ 06-11-2025

ਲੁਧਿਆਣਾ, 5 ਨਵੰਬਰ (ਜਤਿੰਦਰ ਭੰਬੀ)-ਕੇਂਦਰ ਦੀ ਭਾਜਪਾ ਸਰਕਾਰ ਪੈਰ-ਪੈਰ 'ਤੇ ਪੰਜਾਬ ਅਤੇ ਪੰਜਾਬੀਆਂ ਨਾਲ ਧੱਕੇਸ਼ਾਹੀ ਕਰਦੀ ਆ ਰਹੀ ਹੈ | ਭਾਜਪਾ ਸਰਕਾਰ ਨੇ ਪਹਿਲਾ ਕਿਸਾਨਾਂ ਹੱਥੋ ਉਨ੍ਹਾਂ ਦੀ ਜ਼ਮੀਨਾਂ ਖੋਹਣ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ, ਜਿਸ ਦਾ ਦੇਸ਼ ਭਰ ਵਿਚ ਪੰਜਾਬ ਦੇ ਕਿਸਾਨਾਂ ਨੇ ਅੱਗੇ ਲੱਗ ਕੇ ਵਿਰੋਧ ਕੀਤਾ | ਅਖੀਰ ਕਿਸਾਨਾਂ ਦੇ ਵਿਰੋਧ ਅੱਗੇ ਝੁਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਕਾਲੇ ਕਾਨੂੰਨ ਵਾਪਸ ਲੈਣੇ ਪਏ | ਇਸ ਗੱਲ ਦੀ ਕਿੜ ਕੱਢਦੇ ਹੋਏ ਹੁਣ ਕੇਂਦਰ ਦੀ ਭਾਜਪਾ ਸਰਕਾਰ ਆਰ ਐਸ ਐਸ ਦੇ ਇਸ਼ਾਰੇ 'ਤੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਭੰਗ ਕਰਕੇ ਯੂਨੀਵਰਸਿਟੀ ਨੂੰ ਸੰਘ ਦੇ ਕਬਜ਼ੇ ਹੇਠ ਲਿਆਉਣੀ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਯੂਨੀਵਰਸਿਟੀ ਤੇ ਆਰ.ਐਸ.ਐਸ. ਨੂੰ ਕਾਬਜ਼ ਨਹੀਂ ਹੋਣ ਦੇਵੇਗੀ | ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਹੈ ਅਤੇ ਪੰਜਾਬ ਦੀ ਰਹੇਗੀ | ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਹੇ |

ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕ ਤੇ ਕਰਮਚਾਰੀ ਕੱਲ੍ਹ ਤਰਨ ਤਾਰਨ 'ਚ ਦੇਣਗੇ ਗਿ੍ਫ਼ਤਾਰੀਆਂ <br/> ਅਗਲੀ ਖ਼ਬਰ ਭਾਰਤ ਵਾਪਸ ਭੇਜੇ ਗਏ ਹਿੰਦੂ ਯਾਤਰੂ ਪਾਕਿਸਤਾਨੀ ਸਨ-ਪਾਕਿ ਇੰਮੀਗ੍ਰੇਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।