16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਏਡਿਡ ਸਕੂਲਾਂ ਦੇ ਅਧਿਆਪਕ ਤੇ ਕਰਮਚਾਰੀ ਕੱਲ੍ਹ ਤਰਨ ਤਾਰਨ 'ਚ ਦੇਣਗੇ ਗਿ੍ਫ਼ਤਾਰੀਆਂ <br/>

ਅਜੀਤ ਡੈਸਕ 06-11-2025

ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ, ਪੰਜਾਬ ਏਡਿਡ ਸਕੂਲ ਪੈਨਸ਼ਨਰ ਐਸੋਸੀਏਸ਼ਨ ਅਤੇ ਏਡਿਡ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਪੰਜਾਬ ਦੀ ਸਾਂਝੀ ਹੰਗਾਮੀ ਮੀਟਿੰਗ 'ਚ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜੇਕਰ ਪੰਜਾਬ ਸਰਕਾਰ ਵਲੋਂ 6 ਨਵੰਬਰ ਤੱਕ ਪੰਜਾਬ ਦੇ ਸਮੁੱਚੇ ਏਡਿਡ ਸਕੂਲਾਂ ਦੀ ਅਪ੍ਰੈਲ ਤੋਂ ਦਸੰਬਰ 2025 ਤੱਕ ਦੀ ਤਨਖ਼ਾਹ ਗਰਾਂਟ ਜਾਰੀ ਨਾ ਕੀਤੀ ਤਾਂ 7 ਨਵੰਬਰ ਨੂੰ ਇਹ ਜਥੇਬੰਦੀਆਂ ਤਰਨਤਾਰਨ ਸਾਹਿਬ ਦੇ ਬਾਜ਼ਾਰਾਂ 'ਚ ਭਾਰੀ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਡੀ. ਸੀ ਦਫ਼ਤਰ ਤਰਨਤਾਰਨ ਵਿਖੇ ਗਿ੍ਫ਼ਤਾਰੀਆਂ ਦੇਣਗੇ ਤੇ ਜੇਲ੍ਹ ਭਰੋ ਅੰਦੋਲਨ ਦਾ ਆਗਾਜ਼ ਕਰ ਦੇਣਗੇ | ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੇਵਾ ਸਿੰਘ ਚਾਵਲਾ ਨੇ ਖੰਨਾ ਬਲਾਕ ਦੇ ਸਮੂਹ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਇਕ ਜ਼ਰੂਰੀ ਮੀਟਿੰਗ ਤੋਂ ਬਾਅਦ ਉਕਤ ਫ਼ੈਸਲਾ ਕੀਤਾ | ਇਸ ਮੌਕੇ ਬਲਾਕ ਦੇ ਪ੍ਰਧਾਨ ਇੰਦਰਜੀਤ ਸਿੰਘ, ਭੀਮ ਸੈਨ ਬਲਾਕ ਸਕੱਤਰ, ਮਨੂ ਮੜਕਣ, ਸੁਰਿੰਦਰ ਵਾਲੀਆ, ਜਗਪ੍ਰੀਤ ਸਿੰਘ, ਦੇਸਰਾਜ ਨਾਗਪਾਲ, ਰਕੇਸ਼ ਕੁਮਾਰ, ਜਤਿੰਦਰ ਕੁਮਾਰ, ਰਾਜੀਵ ਸ਼ਰਮਾ, ਗੁਰਪ੍ਰੀਤ ਸਿੰਘ, ਪਿ੍ੰਸੀਪਲ ਰਜਨੀ ਵਰਮਾ, ਪਿ੍ੰਸੀਪਲ ਭਿੰਦਰ ਪਾਲ ਕੌਰ, ਸ਼ਸ਼ੀ ਬਾਲਾ, ਪੂਜਾ ਸ਼ਰਮਾ, ਅਨੀਤਾ ਸ਼ਰਮਾ, ਸੰਜੀਵਨ ਤਿਵਾੜੀ, ਅਨੀਤਾ ਵਾਲੀਆਂ, ਅੰਜੂ ਢੰਡ, ਬਬੀਤਾ ਬਾਂਸਲ, ਸੋਨੀਆ ਅਤੇ ਰਸਮੀ ਹਾਜ਼ਰ ਸਨ |

ਪਿਛਲੀ ਖ਼ਬਰ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਸਲਾਹਕਾਰੀ ਜਾਰੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਤੇ ਆਰ.ਐਸ.ਐਸ. ਨੂੰ ਕਾਬਜ਼ ਨਹੀਂ ਹੋਣ ਦੇਵੇਗੀ ਕਾਂਗਰਸ-ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।