15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

'ਅਜੀਤ' ਰਾਹਤ ਫੰਡ 'ਚੋਂ ਕਲਾਨੌਰ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ 1700 ਲੀਟਰ ਡੀਜ਼ਲ ਵੰਡਿਆ <br/>

ਅਜੀਤ ਡੈਸਕ 06-11-2025

ਕਲਾਨੌਰ (ਗੁਰਦਾਸਪੁਰ), 5 ਨਵੰਬਰ (ਪੁਰੇਵਾਲ, ਸਤਵੰਤ ਸਿੰਘ ਕਾਹਲੋਂ)-ਹੜ੍ਹਾਂ ਨਾਲ ਹੋਏ ਨੁਕਸਾਨ 'ਚ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੇ੍ਹ ਹੁੰਦਿਆਂ ਅਦਾਰਾ 'ਅਜੀਤ' ਵਲੋਂ ਮੁਸ਼ਕਿਲ ਸਮੇਂ ਪਹਿਲਾਂ ਦੀ ਤਰ੍ਹਾਂ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਲੜੀ ਤਹਿਤ 'ਅਜੀਤ' ਰਾਹਤ ਫੰਡ 'ਚੋਂ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ | ਇਸ ਸੰਬੰਧ 'ਚ ਕਲਾਨੌਰ ਖੇਤਰ ਦੇ ਕਿਸਾਨਾਂ ਨੂੰ ਪਹਿਲਾਂ 225 ਏਕੜ ਲਈ ਕਣਕ ਦਾ ਬੀਜ ਵੰਡਿਆ ਗਿਆ ਅਤੇ ਹੁਣ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ 1700 ਲੀਟਰ ਡੀਜ਼ਲ ਵੰਡਣ ਲਈ ਸਥਾਨਕ ਕਸਬੇ 'ਚ ਸਮਾਗਮ ਕੀਤਾ ਗਿਆ | ਸਮਾਗਮ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਭਾਰਤੀ ਜਨਤਾ ਪਾਰਟੀ ਦੇ ਆਗੂ ਰਵੀਕਰਨ ਸਿੰਘ ਕਾਹਲੋਂ, ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਸਪੁੱਤਰ ਮਨਜੋਤ ਸਿੰਘ ਰੰਧਾਵਾ, ਮਨਰੂਪ ਸਿੰਘ ਰੰਧਾਵਾ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਕਲਾਨੌਰ ਖੇਤਰ ਦੇ 3 ਦਰਜਨ ਤੋਂ ਵੱਧ ਕਿਸਾਨਾਂ ਨੂੰ 1700 ਲੀਟਰ ਡੀਜ਼ਲ ਦੀ ਵੰਡ ਕੀਤੀ ਗਈ | ਇਸੇ ਤਰ੍ਹਾਂ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੇ ਕਿਹਾ ਕਿ 'ਅਜੀਤ' ਅਦਾਰੇ ਵਲੋਂ ਕੀਤੇ ਗਏ ਉਪਰਾਲੇ 'ਤੇ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਇਸ ਪੱਛੜੇ ਇਲਾਕੇ 'ਚ ਅਦਾਰੇ ਵਲੋਂ ਪਹਿਲਾਂ ਬੀਜ ਵੰਡਿਆ ਅਤੇ ਹੁਣ ਡੀਜ਼ਲ ਵੰਡ ਕੇ ਔਖੇ ਸਮੇਂ ਇਸ ਖੇਤਰ 'ਚ ਲੋਕਾਂ ਦਾ ਸਾਥ ਦਿੱਤਾ ਹੈ | ਮਨਜੋਤ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਪਿਛਲੇ ਸਮੇਂ 'ਚ ਹੜ੍ਹ ਆਏ ਸੀ, ਉਸ 'ਚ ਵੱਖ-ਵੱਖ ਸੰਸਥਾਵਾਂ ਵਲੋਂ ਲੋਕਾਂ ਦੀ ਮਦਦ ਕੀਤੀ ਗਈ ਅਤੇ ਇਹ ਖੁਸ਼ੀ ਵਾਲੀ ਗੱਲ ਹੈ ਕਿ ਹੇਠਲੇ ਪੱਧਰ ਤੋਂ ਉੱਠ ਕੇ ਸ਼ਿਖ਼ਰਾਂ 'ਚ ਪਹੁੰਚੇ ਅਦਾਰਾ 'ਅਜੀਤ' ਵਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ 'ਤੇ ਉਨ੍ਹਾਂ ਨੂੰ ਚੰਗਾ ਲੱਗਾ ਹੈ ਕਿ ਅਦਾਰਾ 'ਅਜੀਤ' ਇਕ ਨੇਕ ਕੰਮ ਕਰ ਰਿਹਾ ਹੈ | ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਅਦਾਰੇ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਵਲੋਂ ਔਖੇ ਸਮੇਂ ਜਿਮੀਦਾਰਾਂ ਦੀ ਬਾਂਹ ਫੜ੍ਹੀ ਹੈ | ਇਸ ਮੌਕੇ 'ਤੇ 'ਆਪ' ਆਗੂ ਮਨਰੂਪ ਸਿੰਘ ਰੰਧਾਵਾ, 'ਆਪ' ਦੇ ਸੋਸ਼ਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਰੰਧਾਵਾ, ਮੀਤ ਕੋਆਰਡੀਨੇਟਰ ਚੈਂਚਲ ਕੁਮਾਰ ਚੰਨ, ਹਰਦੇਵ ਸਿੰਘ ਰਿਆੜ, ਪੀ.ਏ. ਤੇਜਬੀਰ ਸਿੰਘ ਦਿਓਲ, ਅੰਮਿ੍ਤਪਾਲ ਸਿੰਘ ਭਿੰਡਰ, ਬਲਜੀਤ ਸਿੰਘ ਸਿੱਧੂ, ਬਿਜਨੈਸਮੈਨ ਵਿੰਗ ਦੇ ਆਗੂ ਹਰਦੀਪ ਸਿੰਘ ਮਠਾਰੂ, ਪ੍ਰਧਾਨ ਇੰਦਰਜੀਤ ਸਿੰਘ ਭਾਰਲ, ਜਰਨੈਲ ਸਿੰਘ ਕਲਾਨੌਰ, ਮੰਡਲ ਪ੍ਰਧਾਨ ਹਰਮਨਪ੍ਰੀਤ ਸਿੰਘ ਲਾਡੀ, ਗਗਨਦੀਪ ਸਿੰਘ ਗੱਗੂ, ਪ੍ਰਦੀਪ ਬਲਹੋਤਰਾ, ਸਤਪਾਲ ਸਿੰਘ ਰੁਡਿਆਣਾ, ਗੁਰਦੇਵ ਸਿੰਘ ਬਿੱਟਾ, ਬਾਵਾ ਸਿੰਘ ਗੁਰਾਇਆ, ਗੁਰਜਿੰਦਰ ਸਿੰਘ ਅਠਵਾਲ, ਤਰਸੇਮ ਸਿੰਘ ਬਸਤੀ ਬਾਜੀਗਰ, ਧਰਮ ਸਿੰਘ ਬਖਸ਼ੀਵਾਲ ਸਮੇਤ ਉੱਪ ਦਫ਼ਤਰ 'ਅਜੀਤ' ਬਟਾਲਾ ਦੇ ਪੱਤਰਕਾਰ ਹਾਜ਼ਰ ਰਹੇ |

ਪਿਛਲੀ ਖ਼ਬਰ ਦੇਸ਼-ਵਿਦੇਸ਼ 'ਚ ਪ੍ਰਕਾਸ਼ ਪੁਰਬ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਲੇਖਿਕਾ ਚੰਦਨ ਨੇਗੀ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।