11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਾਹੁਲ, ਤੇਜਸਵੀ ਅਤੇ ਅਖਿਲੇਸ਼ ਮਹਾਗਠਬੰਧਨ ਦੇ ਤਿੰਨ ਬਾਂਦਰ-ਯੋਗੀ <br/>

ਅਜੀਤ ਡੈਸਕ 04-11-2025

ਦਰਭੰਗਾ, 3 ਨਵੰਬਰ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ, ਰਾਜਦ ਦੇ ਤੇਜਸਵੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ''ਮਹਾਗਠਬੰਧਨ ਦੇ ਤਿੰਨ ਬਾਂਦਰ'' ਕਰਾਰ ਦਿੱਤਾ | ਦਰਭੰਗਾ ਜ਼ਿਲ੍ਹੇ ਦੇ ਕੇਵਟੀ ਵਿਧਾਨ ਸਭਾ ਖੇਤਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ''ਤਿੰਨ ਨਵੇਂ ਬਾਂਦਰ'' ਸੱਤਾਧਾਰੀ ਐੱਨ ਡੀ ਏ ਵਲੋਂ ਕੀਤੇ ਜਾ ਰਹੇ ਸਾਰੇ ਚੰਗੇ ਕੰਮਾਂ ਨੂੰ ਵੇਖਣ, ਸੁਣਨ ਅਤੇ ਬੋਲਣ ਦੇ ਅਸਮਰੱਥ ਹਨ | ਮਹਾਤਮਾ ਗਾਂਧੀ ਦੇ ਤਿੰਨ ਬਾਂਦਰਾਂ ਨੇ ਨਾ ਕੁਝ ਵੇਖਿਆ, ਨਾ ਸੁਣਿਆ ਅਤੇ ਨਾ ਹੀ ਕੁਝ ਬੁਰਾ ਕਿਹਾ | ਪ੍ਰੰਤੂ ਹੁਣ, ਸਾਡੇ ਕੋਲ ਮਹਾਗਠਬੰਧਨ ਦੇ ਤਿੰਨ ਬਾਂਦਰ ਹਨ | ਨਵੇਂ ਬਾਂਦਰ ਹਨ ਪੱਪੂ, ਜੋ ਐੱਨ ਡੀ ਏ ਵਲੋਂ ਕੀਤੇ ਕਿਸੇ ਵੀ ਚੰਗੇ ਕੰਮ ਨੂੰ ਨਹੀਂ ਵੇਖਦਾ, ਟੱਪੂ, ਜੋ ਇਸ ਦੇ ਬਾਰੇ 'ਚ ਸੁਣ ਨਹੀਂ ਸਕਦਾ ਅਤੇ ਅੱਕੂ, ਜੋ ਬੋਲਦਿਆਂ ਸਮੇਂ ਇੰਨ੍ਹਾਂ ਗੱਲਾਂ ਨੂੰ ਸਵੀਕਾਰ ਨਹੀਂ ਕਰਦਾ | ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ, ਰਾਜਦ ਅਤੇ ਸਪਾ ਬਿਹਾਰ 'ਤ ਮੁਜਰਮਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਘੁਸਪੈਠੀਆਂ ਨੂੰ ਸੂਬੇ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਮੌਕਾ ਦੇ ਰਹੇ ਹਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੂੰ 'ਅਪਮਾਨ ਮੰਤਰਾਲਾ' ਬਣਾਉਣਾ ਚਾਹੀਦਾ ਹੈ-ਪਿ੍ਅੰਕਾ ਗਾਂਧੀ <br/> ਅਗਲੀ ਖ਼ਬਰ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ 'ਚ ਬਣਨ ਵਾਲੀਆਂ ਸੜਕਾਂ ਦਾ ਚੇਅਰਮੈਨ ਹਡਾਣਾ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।