15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਫ਼ਸਲੀ ਵਿਭਿੰਨਤਾ 'ਚ ਮਹੱਤਵਪੂਰਨ ਰੋਲ ਨਿਭਾਅ ਰਹੀ ਹੈ ਚੁਕੰਦਰ ਦੀ ਖੇਤੀ-ਰਾਣਾ ਸ਼ੂਗਰ <br/>

ਅਜੀਤ ਡੈਸਕ 18-10-2025
ਚੌਕ ਮਹਿਤਾ, 17 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਪੂਰੇ ਭਾਰਤ 'ਚੋਂ ਰਾਣਾ ਸ਼ੂਗਰ ਲਿਮਿਟਡ ਬੁੱਟਰ ਸਿਵੀਆਂ ਇਕੋ-ਇਕ ਅਜਿਹੀ ਮਿੱਲ ਹੈ, ਜੋ ਪਿਛਲੇ 13 ਸਾਲਾਂ ਤੋਂ ਚੁਕੰਦਰ ਤੋਂ ਖੰਡ ਬਣਾ ਰਹੀ ਹੈ | ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਮਿੱਲ ਦੇ ਪ੍ਰਬੰਧਕੀ ਅਧਿਕਾਰੀ ਅਮਰੀਕ ਸਿੰਘ ਬੁੱਟਰ ਨੇ ਦੱਸਿਆ ਕਿ ਚੁਕੰਦਰ ਦੀ ਖੇਤੀ ਜੋ ਕਿ ਕਣਕ ਅਤੇ ਹੋਰ ਦੂਜੀਆਂ ਫ਼ਸਲਾਂ ਦਾ ਬਹੁਤ ਵਧੀਆ ਬਦਲ ਹੈ, ਇਸ ਦੀ ਫ਼ਸਲ ਤੋਂ ਕਣਕ ਤੇ ਝੋਨੇ ਤੋਂ ਘੱਟ ਖਰਚੇ ਨਾਲ ਵੱਧ ਪੈਦਾਵਾਰ ਕੀਤੀ ਜਾਂਦੀ ਹੈ, ਇਸ ਦੇ ਬੀਜਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬਹੁਤ ਬੱਚਤ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਤਕਰੀਬਨ 10 ਤੋਂ 15 ਹਜ਼ਾਰ ਏਕੜ ਰਕਬੇ ਅਤੇ ਕਣਕ ਨੂੰ ਛੱਡ ਕੇ ਚੁਕੰਦਰ ਦੀ ਖੇਤੀ ਕੀਤੀ ਜਾ ਰਹੀ ਹੈ, ਹੁਣ ਜਦਕਿ ਚੁਕੰਦਰ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਅਤੇ ਅਕਤੂਬਰ ਮਹੀਨੇ ਵਿਚ ਬੀਜੀ ਹੋਈ ਚੁਕੰਦਰ ਦੀ ਫ਼ਸਲ ਦਾ ਝਾੜ ਵੀ ਵੱਧ ਨਿਕਲਦਾ ਹੈ, ਮਿੱਲ ਵਲੋਂ ਬੀਜ ਦਵਾਈਆਂ ਅਤੇ ਇਸ ਨੂੰ ਬੀਜਣ ਵਾਲੇ ਸਾਰੇ ਸੰਦ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਮਿਲ ਦਾ ਤਜਰਬੇਕਾਰ ਸਟਾਫ ਆਪ ਜਾ ਕੇ ਕਿਸਾਨਾਂ ਨੂੰ ਚੁਕੰਦਰ ਬੀਜਣ ਲਈ ਦਿਸ਼ਾ-ਨਿਰਦੇਸ਼ ਦੇਣ ਤੋਂ ਇਲਾਵਾ ਫ਼ਸਲ ਪੱਕਣ ਤੱਕ ਲਗਾਤਾਰ ਆਪਣੀ ਨਿਗਰਾਨੀ ਹੇਠ ਰੱਖਦਾ ਹੈ | ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਅਪਣਾਉਂਦਿਆਂ ਹੋਇਆਂ ਚੁਕੰਦਰ ਦੀ ਖੇਤੀ ਕਰਕੇ ਤੁਸੀਂ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਦੇ ਹੋ |

ਪਿਛਲੀ ਖ਼ਬਰ ਨਵੀਂ ਦਿੱਲੀ ਦੇ ਇੰਡੀਆ ਗੇਟ ਵਿਖੇ ਦੀਵਾਲੀ ਦੇ ਮੱਦੇਨਜ਼ਰ ਲਗਾਈਆਂ ਲੇਜ਼ਰ ਲਾਈਟਾਂ ਦਾ ਦਿ੍ਸ਼ |<br/> ਅਗਲੀ ਖ਼ਬਰ ਜਲੰਧਰ ਵਿਖੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦੀਵੇ ਤਿਆਰ ਕਰਦਾ ਇਕ ਕਾਰੀਗਰ | ਤਸਵੀਰ : ਮੁਨੀਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।