05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰੇਲ ਵਿਭਾਗ ਅਗਲੇ ਦੋ ਦਿਨਾਂ ਵਿਚ ਪੰਜਾਬ ਨੂੰ ਵੱਡਾ ਤੋਹਫ਼ਾ ਦੇਵੇਗਾ-ਰਵਨੀਤ ਬਿੱਟੂ

ਅਜੀਤ ਡੈਸਕ 01-09-2025

ਸਮਰਾਲਾ, 31 ਅਗਸਤ (ਰਾਮ ਗੋਪਾਲ ਸੋਫਤ)-ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਐਲਾਨ ਕੀਤਾ ਕਿ ਰੇਲਵੇ ਵਿਭਾਗ ਵਲੋਂ ਅਗਲੇ ਇੱਕ ਦੋ ਦਿਨਾਂ ਵਿਚ ਪੰਜਾਬ ਨੂੰ ਇਕ ਵੱਡਾ ਤੋਹਫ਼ਾ ਦਿੱਤਾ ਜਾਵੇਗਾ | ਉਨ੍ਹਾਂ ਨੇ ਪੰਜਾਬ ਤੇ ਹੜ੍ਹਾਂ ਦੇ ਕਹਿਰ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ | ਬਿੱਟੂ ਚੰਡੀਗੜ੍ਹ ਖ਼ਾਲਸਾ ਕਾਲਜ ਅਤੇ ਏ. ਐਸ. ਕਾਲਜ ਖੰਨਾ ਦੀਆਂ ਸਟੂਡੈਂਟ ਜਥੇਬੰਦੀਆਂ ਦੇ ਪ੍ਰਧਾਨ ਰਹੇ ਰਾਧੇਸ਼ ਸ਼ਰਮਾ (ਨਿਸ਼ੂ ਚਹਿਲਾਂ) ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਕਰਨ ਸਮੇਂ ਹੋਣ ਵਾਲੀ ਸਵਾਗਤ ਰੈਲੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਕੇਂਦਰੀ ਰਾਜ ਮੰਤਰੀ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਨੂੰ ਦੁਬਾਰਾ ਪਹਿਲਾਂ ਵਰਗਾ ਰੰਗਲਾ ਪੰਜਾਬ ਬਣਾਉਣ ਤੇ ਆਪਣੇ ਤੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਅਗਲੀਆ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ | ਇਸ ਮੌਕੇ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨਾਂ ਨੇ ਪੰਜਾਬ ਵਿਚ ਸ੍ਰੀ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਲੈ ਲਿਆ ਹੈ | ਸੰਧੂ ਨੇ ਕਿਹਾ ਕਿ 'ਆਪ' ਸੰਸਦ ਮੈਂਬਰ ਪਾਰਲੀਮੈਂਟ ਵਿਚ ਪੰਜਾਬ ਦੀ ਕਦੇ ਵੀ ਗੱਲ ਨਹੀਂ ਕਰਦੇ | ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਆਗੂ ਰਣਜੀਤ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀਆਂ ਨੂੰ ਗੁਮਰਾਹ ਕਰਕੇ ਸਾਢੇ ਤਿੰਨ ਸਾਲ ਪਹਿਲਾਂ ਬਣਾਈ ਸਰਕਾਰ ਅੱਜ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੈ | ਵਿਦਿਆਰਥੀ ਆਗੂ ਨਿਸ਼ੂ ਚਹਿਲਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਨ ਲਈ ਪਹੁੰਚੀ ਭਾਜਪਾ ਲੀਡਰਸ਼ਿਪ ਨੇ ਨਿਸ਼ੂ ਨੂੰ ਥਾਪੜਾ ਦਿੱਤਾ | ਇਸ ਮੌਕੇ ਭਾਜਪਾ ਦੇ ਸੂਬਾ ਜਨ. ਸਕੱਤਰ ਅਨਿਲ ਸਰੀਨ ਭਾਜਪਾ ਦੇ ਜ਼ਿਲ੍ਹਾ ਉੱਪ ਪ੍ਰਧਾਨ ਅਜੀਤ ਗੁਪਤਾ, ਡਾਕਟਰ ਅਸ਼ੋਕ ਸ਼ਰਮਾ ਐਡਵੋਕੇਟ ਅਨਿਲ ਗੁਪਤਾ, ਮੰਡਲ ਪ੍ਰਧਾਨ ਸੰਦੀਪ ਭਾਰਤੀ, ਰਜਤ ਖੁੱਲਰ ਯੁਵਾ ਪ੍ਰਧਾਨ ਅਤੇ ਗੇਜਾ ਰਾਮ ਸਰਹਿੰਦ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹਾ ਉੱਪ ਪ੍ਰਧਾਨ ਬਲਰਾਮ ਸ਼ਰਮਾ, ਸੰਜੀਵ ਲਹਿਲ, ਅਬਰੇਸ਼ ਵਰਮਾ ਵਰਜੇਸ਼ ਮੋਦਗਿੱਲ, ਤੇਜਿੰਦਰ ਸਿੰਘ ਪੱਪੂ ਚਕਲੀ ਅਤੇ ਰਾਜਵੰਤ ਸਿੰਘ ਚਕਲੀ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਨਖਾਹਾਂ ਤੋਂ ਵਾਂਝੇ ਏਡਿਡ ਸਕੂਲ ਅਧਿਆਪਕ ਸੰਘਰਸ਼ ਕਰਨ ਲਈ ਮਜਬੂਰ ਅਗਲੀ ਖ਼ਬਰ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।