05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਤਨਖਾਹਾਂ ਤੋਂ ਵਾਂਝੇ ਏਡਿਡ ਸਕੂਲ ਅਧਿਆਪਕ ਸੰਘਰਸ਼ ਕਰਨ ਲਈ ਮਜਬੂਰ

ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਗੁਰਚਰਨ ਸਿੰਘ ਚਾਹਲ, ਸ਼ਰਨਜੀਤ ਸਿੰਘ ਮਦਨੀਪੁਰ ਤੇ ਐਸ.ਐਸ.ਚਾਵਲਾ |<br/> 01-09-2025

ਨੂਰਪੁਰ ਬੇਦੀ/ਸਰਹਾਲੀ ਕਲਾਂ 31 ਅਗਸਤ (ਹਰਦੀਪ ਸਿੰਘ ਢੀਂਡਸਾ/ਅਜੇ ਸਿੰਘ ਹੁੰਦਲ)-ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਵਿਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਹੈ ਅਤੇ ਨਾ ਹੀ ਭਵਿੱਖ ਵਿਚ ਜਲਦੀ ਮਿਲਣ ਦੀ ਸੰਭਾਵਨਾ ਹੈ | ਜਿਸਨੂੰ ਲੈ ਕੇ ਸੂਬੇ ਦੇ ਹਜ਼ਾਰਾਂ ਅਧਿਆਪਕਾਂ ਤੇ ਹੋਰ ਸਟਾਫ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਨਸ਼ਨਰ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ, ਮੈਨੇਜਮੈਂਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਐਸ.ਐਸ. ਚਾਵਲਾ ਨੇ ਕਿਹਾ ਕਿ ਪੰਜਾਬ ਸਰਕਾਰ ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਨੀਤੀ 'ਤੇ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਤੇ ਹੋਰ ਭਰਤੀਆਂ ਬੰਦ ਕਰਕੇ ਅਤੇ ਸਕੂਲਾਂ ਦੀ ਗ੍ਰਾਂਟ 95 ਤੋਂ 70 ਫੀਸਦੀ ਕਰਕੇ ਸਕੂਲਾਂ ਨੂੰ ਬੰਦ ਕਰਨ ਦੀ ਸ਼ਾਜਿਸ ਰਚੀ ਹੈ | ਮੌਜੂਦਾ ਸਰਕਾਰ ਨੇ ਦਿੱਲੀ ਪੈਟਰਨ 'ਤੇ ਇਨ੍ਹਾਂ ਸਕੂਲਾਂ ਨੂੰ ਸੌ ਫੀਸਦੀ ਤਨਖਾਹ ਗ੍ਰਾਂਟਾਂ ਦੇ ਕੇ ਸਰਕਾਰੀ ਸਕੂਲਾਂ ਦੇ ਬਰਾਬਰ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਮਾਨ ਸਰਕਾਰ ਵੀ ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਦੀ ਕਗਾਰ 'ਤੇ ਲੈ ਆਈ ਹੈ | ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਵਲੋਂ ਏਡਿਡ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਫੰਡਾਂ ਦਾ ਆਡਿਟ ਕਰਨ ਦੇ ਬਹਾਨੇ ਮਾਰਚ ਮਹੀਨੇ ਤੋਂ ਬਾਅਦ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ | ਸਕੂਲਾਂ ਦੀਆਂ ਕਮੇਟੀਆਂ ਅਨਏਡਿਡ ਸਟਾਫ ਤੇ ਸਕੂਲਾਂ ਦੇ ਹੋਰ ਖਰਚੇ ਚੁੱਕ ਕੇ ਸਰਕਾਰ ਦੀ ਜਿੰਮੇਵਾਰੀ ਨੂੰ ਘਟਾ ਰਹੀਆਂ ਹਨ | ਇਨ੍ਹਾਂ ਸਕੂਲਾਂ ਵਿਚ ਏਡਿਡ ਅਸਾਮੀਆਂ 'ਤੇ ਬੀਤੇ 20-22 ਸਾਲਾਂ ਤੋਂ ਕੋਈ ਵੀ ਅਸਾਮੀ ਨਹੀਂ ਭਰੀ ਗਈ | ਏਡਿਡ ਸਕੂਲਾਂ ਤੋਂ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਕਈ ਕਈ ਮਹੀਨੇ ਬੀਤਣ ਬਾਅਦ ਵੀ ਪੀ.ਪੀ. ਆਰਡਰ ਜਾਰੀ ਨਹੀਂ ਹੋਏ | ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮਸਲੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ | ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀ 5 ਮਹੀਨਿਆਂ ਦੀ ਤਨਖਾਹ ਗ੍ਰਾਂਟ ਜਾਰੀ ਨਾ ਕੀਤੀ ਤਾਂ ਯੂਨੀਅਨ ਪੈਨਸ਼ਨਰਾਂ ਤੇ ਮੈਨੇਜਮੈਂਟਾਂ ਨਾਲ ਮਿਲ ਕੇ ਕੋਈ ਵੱਡਾ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ |

ਪਿਛਲੀ ਖ਼ਬਰ ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਨਮਿਤ ਅੰਤਿਮ ਅਰਦਾਸ 3 ਨੂੰ ਅਗਲੀ ਖ਼ਬਰ ਰੇਲ ਵਿਭਾਗ ਅਗਲੇ ਦੋ ਦਿਨਾਂ ਵਿਚ ਪੰਜਾਬ ਨੂੰ ਵੱਡਾ ਤੋਹਫ਼ਾ ਦੇਵੇਗਾ-ਰਵਨੀਤ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।