ਤਲਵੰਡੀ ਸਾਬੋ, 31 ਅਗਸਤ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨੀਂ ਉੱਪ ਮੰਡਲ ਦੇ ਪਿੰਡ ਭਾਗੀਵਾਂਦਰ ਦੇ ਨੌਜਵਾਨ ਧਰਮਪ੍ਰੀਤ ਸਿੰਘ ਦੀ ਮੌਤ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਪਿੰਡ ਦੇ ਦੂਜੇ ਨੌਜਵਾਨ ਦੀ ਵੀ 'ਚਿੱਟੇ' ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ | ਨੌਜਵਾਨ ਪਿ੍ਤਪਾਲ ਸਿੰਘ (26) ਦੀ ਮਾਤਾ ਅਮਰੋ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੋ ਕਿ ਪਿਛਲੇ ਸਮੇਂ ਤੋਂ 'ਚਿੱਟੇ' ਦਾ ਆਦੀ ਸੀ ਬੀਤੇ ਕੱਲ੍ਹ ਤਲਵੰਡੀ ਸਾਬੋ ਸਿਵਲ ਹਸਪਤਾਲ ਵਿਚੋਂ ਨਸ਼ਾ ਛੁਡਾਉਣ ਦੇ ਨਾਂਅ 'ਤੇ ਦਿੱਤੀ ਜਾਂਦੀ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ ਤੇ ਦੇਰ ਸ਼ਾਮ ਤੱਕ ਘਰੇ ਨਾ ਆਉਣ 'ਤੇ ਉਸ ਦੀ ਭਾਲ ਕੀਤੀ ਤਾਂ ਉਹ ਸਿਵਲ ਹਸਪਤਾਲ ਦੇ ਨੇੜਿਉਂ ਮਿ੍ਤਕ ਮਿਲਿਆ | ਉਹ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ 22 ਸਾਲਾਂ ਪਤਨੀ ਤੇ ਦੋ ਬੱਚੀਆਂ ਛੱਡ ਗਿਆ ਹੈ |
ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
01-09-2025