06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੀਂਹ ਕਾਰਨ ਕੱਚੇ ਘਰ ਦੀ ਛੱਤ ਡਿੱਗੀ, ਔਰਤ ਦੀ ਮੌਤ

ਅਜੀਤ ਡੈਸਕ 01-09-2025

ਅਬੋਹਰ, 31 ਅਗਸਤ (ਵਿਵੇਕ ਹੂੜੀਆ)-ਪਿਛਲੇ ਇੱਕ ਹਫ਼ਤੇ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਅੱਜ ਸ਼ਾਮ ਚੰਡੀਗੜ੍ਹ ਮੁਹੱਲੇ ਵਿਚ ਇੱਕ ਘਰ ਦੀ ਛੱਤ ਹੇਠਾਂ ਦੋ ਅÏਰਤਾਂ ਦੱਬ ਗਈਆਂ ਤੇ ਜ਼ਖ਼ਮੀ ਹੋ ਗਈਆਂ | ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ | ਜਿੱਥੇ ਡਾਕਟਰਾਂ ਨੇ ਇੱਕ ਔਰਤ ਨੂੰ ਮਿ੍ਤਕ ਐਲਾਨ ਦਿੱਤਾ | ਜਦੋਂ ਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਮੁਹੱਲੇ ਦੇ ਰਹਿਣ ਵਾਲੇ ਰਾਮ ਕਿਸ਼ਨ ਦੀ ਪਤਨੀ ਸ਼ਾਰਦਾ ਦੇਵੀ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ ਤੇ ਅੱਜ ਸ਼ਾਮ ਉਹ ਆਪਣੀ ਗੁਆਂਢੀ ਮਮਤਾ ਤੇ ਇੱਕ ਹੋਰ ਅÏਰਤ ਨਾਲ ਕਮਰੇ ਵਿਚ ਬੈਠੀ ਸੀ | ਇਸ ਦੌਰਾਨ ਅਚਾਨਕ ਕਮਰੇ ਦੀ ਛੱਤ ਡਿਗ ਗਈ | ਜਿਸ ਕਾਰਨ ਸ਼ਾਰਦਾ ਤੇ ਮਮਤਾ ਮਲਬੇ ਹੇਠ ਦੱਬ ਗਈਆਂ ਅਤੇ ਜ਼ਖ਼ਮੀ ਹੋ ਗਈਆਂ | ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ | ਜਿੱਥੇ ਡਾਕਟਰਾਂ ਨੇ ਸ਼ਾਰਦਾ ਨੂੰ ਮਿ੍ਤਕ ਐਲਾਨ ਦਿੱਤਾ | ਜਦੋਂ ਕਿ ਮਮਤਾ ਦਾ ਇਲਾਜ ਚੱਲ ਰਿਹਾ ਹੈ | ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ |

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਸੜਕ ਹਾਦਸੇ 'ਚ ਪਤੀ, ਪਤਨੀ ਤੇ ਧੀ ਦੀ ਮੌਤ, ਬੱਚਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।