22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪੰਜਾਬੀ ਗਾਇਕ ਐਮੀ ਵਿਰਕ ਅਤੇ ਸੁੱਖ ਈ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ <br/>

ਅਜੀਤ ਡੈਸਕ 22-07-2025
ਚੰਡੀਗੜ੍ਹ, 21 ਜੁਲਾਈ (ਸੰਦੀਪ ਕੁਮਾਰ ਮਾਹਨਾ)-ਨਿਰਮਲ ਸਿੰਘ ਗਰੇਵਾਲ ਨੇ ਐਮੀ ਵਿਰਕ ਦੇ ਖਿਲਾਫ ਮੁਹਾਲੀ ਦੀ ਹੇਠਲੀ ਅਦਾਲਤ 'ਚ ਐਮੀ ਵਿਰਕ ਵਲੋਂ ਗਾਏ ਗਏ ਇਕ ਗੀਤ ਦੇ ਕਾਪੀਰਾਈਟ ਸੰਬੰਧੀ ਪਟੀਸ਼ਨ ਦਾਇਰ ਕੀਤੀ ਹੈ | ਇਸ ਮਾਮਲੇ 'ਚ ਮੁਹਾਲੀ ਦੀ ਅਦਾਲਤ ਨੇ 14 ਫਰਵਰੀ ਨੂੰ ਐਮੀ ਵਿਰਕ ਤੇ ਸੁੱਖ ਈ ਨੂੰ ਸੰਮਨ ਨੋਟਿਸ ਭੇਜਿਆ ਸੀ ਤੇ ਉਨ੍ਹਾਂ ਨੂੰ 26 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ | ਜ਼ਿਕਰਯੋਗ ਹੈ ਕਿ ਇਹ ਵਿਵਾਦ ਐਮੀ ਵਿਰਕ ਵਲੋਂ ਗਾਏ ਗਏ ਪੰਜਾਬੀ ਗੀਤ 'ਦਰਸ਼ਨ' ਨੂੰ ਲੈ ਕੇ ਸੀ | ਸ਼ਿਕਾਇਤਕਰਤਾ ਨਿਰਮਲ ਸਿੰਘ ਗਰੇਵਾਲ ਦਾ ਦੋਸ਼ ਹੈ ਕਿ ਉਸ ਨੇ ਇਹ ਗੀਤ ਅਰਸ਼ਦ ਅਲੀ ਨਾਲ ਮਿਲ ਕੇ ਸਾਲ 2021 'ਚ ਲਿਖਿਆ ਸੀ, ਪਰ ਬਾਅਦ 'ਚ ਅਰਸ਼ਦ ਅਲੀ ਨੇ ਇਹ ਗੀਤ ਐਮੀ ਵਿਰਕ ਅਤੇ ਸੁੱਖ ਈ ਨੂੰ ਵੇਚ ਦਿੱਤਾ | ਇਹ ਕਾਪੀਰਾਈਟ ਕਾਨੂੰਨ ਦੀ ਸਿੱਧੀ ਉਲੰਘਣਾ ਹੈ | ਇਸ ਮਾਮਲੇ ਨੂੰ ਲੈ ਕੇ ਨਿਰਮਲ ਸਿੰਘ ਗਰੇਵਾਲ ਨੇ ਅਰਸ਼ਦ ਅਲੀ, ਐਮੀ ਵਿਰਕ ਤੇ ਸੁੱਖ ਈ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ | ਐਮੀ ਵਿਰਕ, ਸੁੱਖ ਈ ਤੇ ਅਰਸ਼ਦ ਅਲੀ ਨੇ ਹੁਣ ਹੇਠਲੀ ਅਦਾਲਤ ਵਲੋਂ ਜਾਰੀ ਕੀਤੇ ਗਏ ਸੰਮਨਾਂ ਦੇ ਹੁਕਮਾਂ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ, ਇਹ ਕਹਿੰਦੇ ਹੋਏ ਕਿ ਇਹ ਗੀਤ ਸੁੱਖ ਈ ਵਲੋਂ ਲਿਖਿਆ ਗਿਆ ਹੈ, ਜਿਸਦਾ ਨਿਰਮਲ ਸਿੰਘ ਗਰੇਵਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਇਸ ਦੇ ਬਾਵਜੂਦ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਸੰਮਨ ਜਾਰੀ ਕੀਤੇ ਹਨ ਤੇ ਉਨ੍ਹਾਂ ਨੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਤਿੰਨਾਂ ਵਿਰੁੱਧ ਜਾਰੀ ਸੰਮਨ ਨੋਟਿਸ 'ਤੇ ਰੋਕ ਲਗਾ ਦਿੱਤੀ ਅਤੇ ਨਿਰਮਲ ਸਿੰਘ ਗਰੇਵਾਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ |

ਪਿਛਲੀ ਖ਼ਬਰ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਇਕ ਹੋਰ ਕਾਰਕੁੰਨ ਚੜਿ੍ਹਆ ਪੁਲਿਸ ਅੜਿੱਕੇ <br/> ਅਗਲੀ ਖ਼ਬਰ ਧਾਮੀ ਨੇ ਪੰਜਾਬ ਸਰਕਾਰ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਵੱਖਰੇ ਤੌਰ 'ਤੇ ਕਰਨ ਦੇ ਐਲਾਨ 'ਤੇ ਜਤਾਇਆ ਸਖ਼ਤ ਇਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।