ਜਲੰਧਰ, 21 ਜੁਲਾਈ (ਅ.ਬ.)-ਆਈਸ਼ਰ ਟਰੈਕਟਰਜ਼ ਨੇ ਮਈ 2025 'ਚ ਟਰੈਕਟਰ ਖਰੀਦਣ 'ਤੇ ਭਾਰਤ ਭਰ ਦੇ ਗਾਹਕਾਂ ਲਈ ਇਕ ਵਿਸ਼ੇਸ਼ ਤੇ ਆਕਰਸ਼ਕ ਯੋਜਨਾ ਦਾ ਐਲਾਨ ਕੀਤਾ ਸੀ | ਇਸ ਯੋਜਨਾ ਦੇ ਤਹਿਤ, ਐਕਸਚੇਂਜ ਰਾਹੀਂ ਟਰੈਕਟਰ ਖਰੀਦਦਾਰਾਂ ਨੂੰ ਇਕ ਲੱਕੀ ਡਰਾਅ ਰਾਹੀਂ 2,50,000/- ਦਾ ਐਕਸਚੇਂਜ ਬੋਨਸ ਜਿੱਤਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਸੀ | ਇਹ ਲੱਕੀ ਡਰਾਅ 5 ਜੁਲਾਈ ਨੂੰ ਦੁਪਹਿਰ 12 ਵਜੇ ਕਰਵਾਇਆ ਗਿਆ ਸੀ, ਜਿਸਦਾ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਯੂਟਿਊਬ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ | ਇਸ ਪਾਰਦਰਸ਼ੀ ਪ੍ਰਕਿਰਿਆ 'ਚ ਗੁਜਰਾਤ ਰਾਜ ਦੇ ਗਿਰਸੋਮਨਾਥ ਜ਼ਿਲ੍ਹੇ ਦੇ ਚੰਚਕਾਵੜ ਪਿੰਡ ਦੇ ਨਿਵਾਸੀ ਨਾਨੂਭਾਈ ਭੀਮਭਾਈ ਮਕਵਾਨਾ ਨੂੰ ਜੇਤੂ ਘੋਸ਼ਿਤ ਕੀਤਾ ਗਿਆ | ਉਨ੍ਹਾਂ ਨੇ ਮਈ ਦੇ ਮਹੀਨੇ 'ਚ ਆਈਸ਼ਰ 333 ਖਰੀਦੀ ਸੀ ਤੇ ਐਕਸਚੇਂਜ ਸਕੀਮ ਦੇ ਤਹਿਤ ਡਰਾਅ 'ਚ ਹਿੱਸਾ ਲਿਆ ਸੀ |
ਆਈਸ਼ਰ ਟਰੈਕਟਰਜ਼ ਦੀ ਪਾਰਦਰਸ਼ੀ ਯੋਜਨਾ 'ਚ ਨਾਨੂਭਾਈ ਭੀਮਾਭਾਈ ਮਕਵਾਨਾ 2.5 ਲੱਖ ਐਕਸਚੇਂਜ ਬੋਨਸ ਦੇ ਜੇਤੂ ਬਣੇ <br/>
ਅਜੀਤ ਡੈਸਕ
22-07-2025