29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਭਾਰਤੀ ਸਟੇਟ ਬੈਂਕ ਦੀ ਡਿਫੈਂਸ ਕਰਮੀਆਂ ਲਈ ਸ਼ਾਨਦਾਰ ਸੌਗਾਤ

ਅਜੀਤ ਡੈਸਕ 21-07-2025
ਮਾਛੀਵਾੜਾ ਸਾਹਿਬ, 20 ਜੁਲਾਈ (ਮਨੋਜ ਕੁਮਾਰ)-ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਦੇਸ਼ ਦੀਆਂ ਵਿਭਿੰਨ ਰੱਖਿਅਕ ਸਰਕਾਰੀ ਸੇਵਾਵਾਂ ਦੌਰਾਨ ਸੇਵਾ ਮੁਕਤ ਡਿਫੈਂਸ ਕਰਮੀ ਤੇ ਡਿਊਟੀ ਕਰ ਰਹੇ ਕਰਮੀਆਂ ਦੀ ਗ਼ੈਰਕੁਦਰਤੀ ਮੌਤ ਦੌਰਾਨ ਪਰਿਵਾਰ ਨੂੰ ਲੱਖਾਂ ਰੁਪਏ ਦੀ ਰਾਸ਼ੀ ਦਾ ਵਿਸ਼ੇਸ਼ ਅਨੁਦਾਨ ਦੇ ਰਿਹਾ ਹੈ¢ ਇਸ ਨਵੀਂ ਸਕੀਮ ਬਾਰੇ ਵਿਸਤਾਰਪੂਰਵਕ ਗੱਲਬਾਤ ਕਰਦਿਆਂ ਮਾਛੀਵਾੜਾ ਸ਼ਾਖਾ ਪ੍ਰਬੰਧਕ ਦਿਨੇਸ਼ ਬਿਸ਼ਨੋਈ ਨੇ ਦੱਸਿਆ ਕਿ ਜੇਕਰ ਕੋਈ ਸਾਬਕਾ ਡਿਫੈਂਸ ਕਰਮੀ ਜਿਸ ਦੀ ਪੈਨਸ਼ਨ ਭਾਰਤੀ ਸਟੇਟ ਬੈਂਕ ਵਿਚ ਆਉਂਦੀ ਹੋਵੇ ਤੇ ਜੇਕਰ ਕਿਸੇ ਦੁਰਘਟਨਾ ਵਿਚ ਉਸ ਦੀ ਮੌਤ ਹੋ ਜਾਵੇ ਤਾਂ ਬੈਂਕ ਵਲੋਂ ਉਸ ਦੇ ਵਾਰਸ ਪਰਿਵਾਰ ਨੂੰ 30 ਲੱਖ ਰੁਪਏ ਦਾ ਵਿਸ਼ੇਸ਼ ਅਨੁਦਾਨ ਦਿੰਦਾ ਜਾਂਦਾ ਹੈ | ਇਸਦੇ ਨਾਲ ਹੀ ਜੇਕਰ ਉਸ ਮਿ੍ਤਕ ਦੀ ਲੜਕੀ ਦੀ ਉਮਰ 18-25 ਸਾਲ ਵਿਚਕਾਰ ਹੋਵੇ ਤਾਂ ਉਸ ਦੇ ਵਿਆਹ ਲਈ 5 ਲੱਖ ਰੁਪਏ ਵੱਖਰੇ ਤੌਰ 'ਤੇ ਦਿੱਤੇ ਜਾਂਦੇ ਹਨ¢ ਇਸ ਤੋਂ ਇਲਾਵਾ ਜੇਕਰ ਕੋਈ ਡਿਫੈਂਸ ਕਰਮੀ ਆਪਣੀ ਡਿਊਟੀ ਦੌਰਾਨ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਦਾ ਖਾਤਾ ਸਟੇਟ ਬੈਂਕ ਵਿਚ ਹੋਵੇਗਾ ਤਾਂ ਬੈਂਕ ਵਲੋਂ ਉਸ ਨੰੂ 50 ਲੱਖ ਰੁਪਏ ਦਾ ਵਿਸ਼ੇਸ਼ ਅਨੁਦਾਨ ਦਿੱਤਾ ਜਾਂਦਾ ਹੈ¢ ਇਹ ਖ਼ਾਸ ਮਦਦ ਸਿਰਫ਼ ਤੇ ਸਿਰਫ਼ ਸਟੇਟ ਬੈਂਕ ਦੇ ਖਾਤਾਧਾਰਕਾਂ ਲਈ ਹੈ ਤੇ ਸ਼ਾਇਦ ਇਹ ਪਹਿਲਾਂ ਬੈਂਕ ਹੈ, ਜੋ ਡਿਫੈਂਸ ਕਰਮੀਆਂ ਲਈ ਇੰਨੀ ਵੱਡੀ ਰਕਮ ਮਦਦ ਦੇ ਤੌਰ 'ਤੇ ਦਿੰਦਾ ਹੈ¢
ਪਿਛਲੀ ਖ਼ਬਰ ਪਾਕਿ 'ਚ 7 ਪੁਲਿਸ ਕਰਮਚਾਰੀ ਗਸ਼ਤ ਦੌਰਾਨ ਲਾਪਤਾ ਅਗਲੀ ਖ਼ਬਰ ਗੁਰਸਿੱਖ ਲੜਕੀਆਂ ਵਲੋਂ ਗ਼ੈਰ ਸਿੱਖਾਂ ਨਾਲ ਵਿਆਹ ਕਰਵਾਏ ਜਾਣ ਦੇ ਵਧਦੇ ਰੁਝਾਨ ਖ਼ਿਲਾਫ਼ ਕਾਰਜਕਾਰੀ ਜਥੇਦਾਰ ਨੂੰ ਸੌਂਪਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।