29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਅਤੇ ਡੇਢ ਸਾਲਾ ਇਜਲਾਸ ਕਰਵਾਇਆ

ਅਜੀਤ ਡੈਸਕ 21-07-2025

ਅੰਮਿ੍ਤਸਰ, 20 ਜੁਲਾਈ (ਹਰਮਿੰਦਰ ਸਿੰਘ)-ਕੇਂਦਰੀ ਪੰਜਾਬੀ ਲੇਖ਼ਕ ਸਭਾ ਵਲੋਂ ਪੰਜਾਬੀ ਅਧਿਅਨ ਸਕੂਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਡੇਢ ਸਾਲਾ ਇਜਲਾਸ ਕਰਵਾਇਆ, ਜਿਸ ਵਿਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਤੇ ਲਖਵਿੰਦਰ ਸਿੰਘ ਜੌਹਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਡਾ: ਮਨਮੋਹਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਪਹਿਲੇ ਪੜਾਅ 'ਚ 'ਪੰਜਾਬੀ ਬੋਲੀ- ਕੱਲ੍ਹ, ਅੱਜ ਤੇ ਭਲਕ' ਵਿਸ਼ੇ 'ਤੇ ਸੈਮੀਨਾਰ ਕਰਵਾਇਆ | ਜਿਸ ਦੀ ਅਰੰਭਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਕਰਮਜੀਤ ਸਿੰਘ ਦੇ ਸੰਦੇਸ਼ ਨਾਲ ਹੋਈ | ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਦੇ ਸਵਾਗਤੀ ਸ਼ਬਦ ਕਹੇ | ਮੁੱਖ ਮਹਿਮਾਨ ਸਤਨਾਮ ਸਿੰਘ ਮਾਣਕ ਨੇ ਆਪਣੇ ਭਾਸ਼ਣ ਰਾਹੀਂ ਦੇਸ਼ 'ਚ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ | ਵਿਸ਼ੇਸ਼ ਮਹਿਮਾਨ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਮਾਜ ਵਿਅਕਤੀਆਂ 'ਤੇ ਹੀ ਟਿਕਿਆ ਹੁੰਦਾ ਹੈ, ਇਸ ਲਈ ਸਮਾਜ ਲਈ ਜੋ ਵੀ ਕੁਝ ਕਰਨਾ ਹੈ ਉਹ ਸੁਚੇਤ ਹੋ ਕੇ ਕਰਨਾ ਚਾਹੀਦਾ ਹੈ | ਇਸ ਦੌਰਾਨ ਸਨਮਾਨਿਤ ਕਰਦਿਆਂ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਗ਼ਜ਼ਲ਼ਗੋ ਜਸਵਿੰਦਰ ਨੂੰ , ਡਾ: ਐੱਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਬਲਬੀਰ ਪਰਵਾਨਾ ਨੂੰ , ਡਾ: ਰਵਿੰਦਰ ਰਵੀ ਆਲੋਚਨਾ ਪੁਰਸਕਾਰ ਡਾ: ਮਨਜਿੰਦਰ ਸਿੰਘ ਨੂੰ ਤੇ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ ਕਰਮ ਸਿੰਘ ਵਕੀਲ ਨੂੰ ਦਿੱਤਾ ਗਿਆ | ਦੂਸਰੇ ਸੈਸ਼ਨ 'ਚ ਸਭਾ ਦੀ ਡੇਢ ਸਾਲ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਇਜਲਾਸ ਕਰਵਾਇਆ | ਇਸ ਮੌਕੇ ਯਤਿੰਦਰ ਕੌਰ ਮਾਹਲ, ਦੀਪਕ ਸ਼ਰਮਾ ਚਰਨਾਰਥਲ, ਸੁਲੱਖਣ ਸਰਹੱਦੀ, ਰੋਜੀ ਸਿੰਘ, ਰਾਜਪਾਲ ਬਾਠ, ਹਰਪਾਲ ਸਿੰਘ ਨਾਗਰਾ, ਸੁਮੀਤ ਸਿੰਘ, ਡਾ: ਬਲਜੀਤ ਢਿੱਲੋਂ, ਨਿਰਮਲ ਅਰਪਣ, ਪ੍ਰਤੀਕ ਸਹਿਦੇਵ, ਅੰਗਰੇਜ਼ ਸਿੰਘ ਵਿਰਦੀ, ਮੰਗਤ ਚੰਚਲ, ਡਾ: ਲੇਖਰਾਜ, ਸੀਤਲ ਸਿੰਘ ਗੁੰਨੋਪੁਰੀ, ਪਿ੍ੰ: ਗੁਰਬੀਰ ਸਿੰਘ ਸੋਹਲ, ਗੁਰਮੀਤ ਸਿੰਘ ਬਾਜਵਾ, ਮੱਖਣ ਸਿੰਘ ਭੈਣੀਵਾਲਾ, ਮਨਮੋਹਨ ਸਿੰਘ ਢਿੱਲੋਂ, ਸ਼ਾਇਰ ਮਲਵਿੰਦਰ, ਮੂਲ ਚੰਦ ਸ਼ਰਮਾ, ਰਜਿੰਦਰ ਰਾਜਨ, ਮੋਹਿਤ ਸਹਿਦੇਵ, ਡਾ. ਇਕਬਾਲ ਕੌਰ ਸੌਂਧ, ਕੁਲਜੀਤ ਵੇਰਕਾ, ਡਾ. ਸਵੈਰਾਜ ਸੰਧੂ, ਡਾ. ਸ਼ਿੰਦਰ ਪਾਲ, ਗੁਰਪ੍ਰੀਤ ਸਿੰਘ ਰੰਗੀਲਪੁਰ, ਵਿਜੇ ਅਗਨੀਹੋਤਰੀ, ਸੁਰਿੰਦਰ ਖਲਚੀਆਂ, ਰਾਜਵਿੰਦਰ ਰਾਜ, ਬਰਕਤ ਵੋਹਰਾ, ਮੰਗਲ ਟਾਂਡਾ, ਡਾ. ਗਗਨਦੀਪ ਸਿੰਘ, ਸੁਰਿੰਦਰ ਚੌਹਾਨ,ਡਾ. ਕਮਲ ਦੁਸਾਂਝ, ਡਾ: ਵਿਕਰਮ, ਬਖਤੌਰ ਧਾਲੀਵਾਲ, ਡਾ. ਬਲਜੀਤ ਰਿਆੜ, ਰਮਿੰਦਰਜੀਤ ਕੌਰ, ਡਾ. ਦਵਿੰਦਰ ਸੈਫੀ, ਡਾ. ਸੀਮਾ ਗਰੇਵਾਲ, ਡਾ. ਹੀਰਾ ਸਿੰਘ, ਰਿਸ਼ੀ ਹਿਰਦੇ ਪਾਲ, ਸ਼ੁਕਰਗੁਜ਼ਾਰ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੇਂਡੂ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤਕਨਾਲੋਜੀ ਤੇ ਸਹੂਲਤਾਂ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੀ ਲੋੜ <br/>... ਅਗਲੀ ਖ਼ਬਰ 15 ਕਿਲੋ ਤੋਂ ਵੱਧ ਹੈਰੋਇਨ ਤੇ ਗੱਡੀ ਸਮੇਤ ਇਕ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।