01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਾਕਿ-ਅਫ਼ਗਾਨ ਸਰਹੱਦ 'ਤੇ 5 ਸ਼ੱਕੀ ਆਤਮਘਾਤੀ ਹਮਲਾਵਰ ਗਿ੍ਫ਼ਤਾਰ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪਾਕਿ-ਅਫ਼ਗਾਨ ਸਰਹੱਦ ਤੋਂ 5 ਸ਼ੱਕੀ ਆਤਮਘਾਤੀ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ 'ਚੋਂ ਸਾਰੇ 15 ਤੋਂ 18 ਸਾਲ ਦੀ ਉਮਰ ਦੇ ਅਫ਼ਗਾਨ ਨਾਗਰਿਕ ਹਨ | ਇਨ੍ਹਾਂ ਅੱਤਵਾਦੀਆਂ ਨੇ ਬੀਤੀ ਸ਼ਾਮ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਖ਼ੁਫ਼ੀਆ ਜਾਣਕਾਰੀ ਮਿਲਣ 'ਤੇ ਸੁਰੱਖਿਆ ਬਲਾਂ ਨੇ 5 ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ | ਦੱਸਿਆ ਜਾ ਰਿਹਾ ਹੈ ਕਿ ਘੁਸਪੈਠੀਏ ਅਜ਼ੀਜ਼ ਖੇਲ ਤੇ ਮੰਡੀ ਖੇਲ ਖੇਤਰਾਂ ਵੱਲ ਵਧੇ ਪਰ ਸੁਰੱਖਿਆ ਬਲਾਂ ਦੀ ਮੌਜੂਦਗੀ ਕਾਰਨ ਉਨ੍ਹਾਂ ਨੇ ਬੈਸੀ ਖੇਲ ਵਿਚਲੀ ਇਕ ਮਸਜਿਦ 'ਚ ਪਨਾਹ ਲਈ | ਇਸ ਬਾਰੇ ਜਾਣਕਾਰੀ ਮਿਲਣ 'ਤੇ ਸੁਰੱਖਿਆ ਬਲਾਂ ਨੇ ਜਲਦੀ ਹੀ ਮਸਜਿਦ ਨੂੰ ਘੇਰ ਲਿਆ ਤੇ ਇਕ ਰਣਨੀਤਕ ਕਾਰਵਾਈ ਰਾਹੀਂ ਅੱਤਵਾਦੀਆਂ ਨੂੰ ਬਿਨਾਂ ਕਿਸੇ ਵਿਰੋਧ ਦੇ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ 'ਚੋਂ ਤਿੰਨ ਕੋਲੋਂ ਅਫ਼ਗਾਨ ਕੌਮੀ ਪਛਾਣ ਪੱਤਰ ਵੀ ਮਿਲੇ ਹਨ | ਅੱਗੇ ਦੀ ਜਾਂਚ ਲਈ ਸਾਰੇ ਸ਼ੱਕੀਆਂ ਨੂੰ ਅਣਦੱਸੀ ਥਾਂ 'ਤੇ ਭੇਜ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਵੀਹ ਸਾਲ ਤੋਂ ਪੀੜ ਝੱਲ ਰਹੇ ਮਰੀਜ਼ ਦੀ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੀ ਟੀਮ ਨੇੇ ਕੁਝ ਘੰਟਿਆਂ 'ਚ ਬਦਲੀ ਜ਼ਿ... ਅਗਲੀ ਖ਼ਬਰ 16 ਸਾਲਾਂ ਬਾਅਦ ਹੋਇਆ ਮਾਂ ਬਣਨ ਦਾ ਸੁਪਨਾ ਸਾਕਾਰ- ਆਦੇਸ਼ ਆਈ.ਵੀ.ਐਫ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।