ਜਲੰਧਰ, 19 ਜੁਲਾਈ (ਅ.ਬ.)-ਗੁਰਾਦਿੱਤਾ ਸਿੰਘ ਤੇ ਚਰਨਜੀਤ ਕੌਰ ਦੇ ਵਿਆਹ ਨੂੰ 16 ਸਾਲ ਹੋ ਗਏ ਸਨ, ਵਿਆਹ ਤੋਂ 16 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਸੰਤਾਨ ਦਾ ਸੁਖ ਪ੍ਰਾਪਤ ਨਹੀਂ ਹੋਇਆ, ਉਨ੍ਹਾਂ ਨੇ ਬਹੁਤ ਸਾਰੇ ਡਾਕਟਰਾਂ ਤੋਂ ਜਾਂਚ ਕਰਵਾਈ ਤੇ ਇਲਾਜ ਕਰਵਾਇਆ ਪਰ ਅਸਫਲ ਰਹੇ | ਉਨ੍ਹਾਂ ਦਾ 6 ਵਾਰ ਪਹਿਲਾਂ ਆਈ.ਵੀ.ਐਫ ਫੇਲ੍ਹ ਹੋ ਚੁੱਕਾ ਸੀ ¢ ਫਿਰ ਉਹ ਆਦੇਸ਼ ਆਈ.ਵੀ.ਐਫ. 'ਚ ਆਏ ਤੇ ਡਾ. ਪਾਟਿਲ ਨੂੰ ਮਿਲੇ, ਆਪਣੀ ਸਮੱਸਿਆ ਜਾਹਰ ਕੀਤੀ, ਡਾਕਟਰੀ ਸਲਾਹ ਤੋਂ ਬਾਅਦ, ਆਦੇਸ਼ ਆਈ.ਵੀ.ਐਫ. ਸੈਂਟਰ ਵਿਖੇ ਟੈਸਟ ਟਿਊਬ ਬੇਬੀ ਪ੍ਰੋਸੀਜ਼ਰ ਕੀਤਾ ਗਿਆ ਤੇ ਆਈ. ਵੀ. ਐਫ (ਇਨ ਵਿਟ੍ਰੋ ਫਰਟੀਲਾਈਜ਼ੇਸ਼ਨ) ਪਹਿਲੇ ਹੀ ਪੜਾਅ 'ਚ ਸਫਲਤਾਪੂਰਵਕ ਵਿਕਸਤ ਹੋ ਗਿਆ ਸੀ ਤੇ ਮਹਿਲਾ ਗਰਭਵਤੀ ਹੋ ਗਈ ਤੇ 2 ਸਿਹਤਮੰਦ ਬੱਚਿਆਂ ਨੂੰ ਜਨਮ ਦਿੱਤਾ | ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਡਾਕਟਰ ਸਾਬ ਤੇ ਸਟਾਫ ਦਾ ਧੰਨਵਾਦ ਕੀਤਾ | ਡਾ. ਪ੍ਰਸ਼ਾਂਤ ਪਾਟਿਲ ਤੇ ਉਨ੍ਹਾਂ ਦੀ ਟੀਮ ਨੇ ਪੂਰੀ ਗਰਭ ਅਵਸਥਾ ਨੂੰ ਗੰਭੀਰਤਾ ਨਾਲ ਮੋਨੀਟਰ ਕੀਤਾ ਤੇ ਮਰੀਜ਼ ਦੇ ਇਲਾਜ ਲਈ, ਅਤਿ-ਆਧੁਨਿਕ ਤਕਨੀਕਾਂ ਜਿਵੇਂ ਕਿ ਪੀ.ਆਈ.ਸੀ. ਐਸ.ਆਈ, ਲੇਜ਼ਰ ਹੈਚਿੰਗ ਦੀ ਵਰਤੋਂ ਕੀਤੀ ਗਈ ਤੇ ਪੰਜਵੇਂ ਦਿਨ ਦਾ ਭਰੂਣ ਬਲਾਸਟੋਸਿਸਟ, ਜਿਸਦੇ 'ਚ ਬੱਚੇ ਹੋਣ ਦੀ ਸ਼ਮਰਥਾ ਤੀਜੇ ਦਿਨ ਦੇ ਭਰੂਣ ਤੋਂ ਜਿਆਦਾ ਹੁੰਦੀ ਹੈ | ਡਾ. ਗੁਰਪ੍ਰੀਤ ਸਿੰਘ ਗਿੱਲ (ਐਮ. ਐਸ. ਐਡਮਿਨ) ਨੇ ਦੱਸਿਆ ਕਿ ਆਦੇਸ਼ ਆਈ.ਵੀ.ਐਫ. ਸੈਂਟਰ 'ਚ ਬੇ-ਅÏਲਾਦ ਜੋੜਿਆਂ ਦੇ ਇਲਾਜ ਲਈ ਤੇ ਜਿਨ੍ਹਾਂ ਦਾ ਪਹਿਲਾਂ ਵੀ ਕਈ ਵਾਰ ਆਈ.ਵੀ.ਐਫ. ਫੇਲ੍ਹ ਹੋ ਚੁੱਕਿਆ ਹੈ, ਉਨ੍ਹਾਂ ਲਈ ਵਿਸ਼ੇਸ਼ ਪ੍ਰਕਾਰ ਦੀਆਂ ਅਤਿ ਆਧੁਨਿਕ ਤਕਨੀਕਾਂ ਉਪਲਬਧ ਹਨ |