ਬਠਿੰਡਾ, 19 ਜੁਲਾਈ (ਅ.ਬ.)-ਪਾਰਕ ਕ੍ਰਿਸ਼ਨਾ ਸੁਪਰਸਪੈਸ਼ਲਿਟੀ ਹਸਪਤਾਲ ਮਾਨਸਾ ਰੋਡ, ਡੀ-ਮਾਰਟ ਨੇੜੇ, ਬਠਿੰਡਾ ਵਲੋਂ ਐਤਵਾਰ 20 ਜੁਲਾਈ 2025 ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਪਾਰਕ ਗਰੁੱਪ ਆਫ਼ ਹਸਪਤਾਲ ਵਲੋਂ ਲੋਕਾਂ ਦੀ ਸਿਹਤ ਲਈ ਚਲਾਈ ਜਾ ਰਹੀ ਮੁਹਿੰਮ ਦਾ ਹਿੱਸਾ ਹੈ | ਕੈਂਪ 'ਚ ਆਉਣ ਵਾਲੇ ਲੋਕਾਂ ਨੂੰ ਸੀਨੀਅਰ ਦਿਲ ਦੇ ਡਾਕਟਰਾਂ ਵਲੋਂ ਮੁਫ਼ਤ ਚੈਕਅਪ ਦਿੱਤਾ ਜਾਵੇਗਾ | ਜੋ ਟੈਸਟ 5000 ਦੇ ਮੁੱਲ ਵਾਲੇ ਹਨ, ਉਹ ਹੁਣ ਸਿਰਫ 999 ਰੁਪਏ 'ਚ ਕੀਤੇ ਜਾਣਗੇ | ਇਨ੍ਹਾਂ ਟੈਸਟਾਂ 'ਚ ਬਲੱਡ ਪ੍ਰੈਸ਼ਰ, ਈ.ਸੀ.ਜੀ., ਰੈਂਡਮ ਬਲੱਡ ਸ਼ੂਗਰ, ਟੋਟਲ ਕੋਲੈਸਟਰੋਲ ਤੇ ਸਕ੍ਰੀਨਿੰਗ ਈਕੋ ਸ਼ਾਮਿਲ ਹਨ | ਜਿਨ੍ਹਾਂ ਲੋਕਾਂ ਨੂੰ ਛਾਤੀ 'ਚ ਦਰਦ, ਸਾਹ ਲੈਣ 'ਚ ਦਿੱਕਤ, ਪਸੀਨਾ ਆਉਣਾ, ਥਕਾਵਟ, ਪੈਰਾਂ 'ਚ ਸੋਜ ਜਾਂ ਚੱਕਰ ਆਉਂਦੇ ਹੋਣ -ਉਨ੍ਹਾਂ ਨੂੰ ਇਸ ਕੈਂਪ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ ¢ ਇਸ ਦੌਰਾਨ ਮਸ਼ਹੂਰ ਦਿਲ ਦੇ ਡਾਕਟਰ ਡਾ. ਰੋਹਿਤ ਮੋਦੀ (ਸੀਨੀਅਰ ਡਾਇਰੈਕਟਰ, ਪਾਰਕ ਗਰੁੱਪ), ਡਾ. ਮੁਨੀਸ਼ ਅਗਰਵਾਲ (ਸੀ.ਟੀ.ਵੀ.ਐਸ. ਸਰਜਨ) ਤੇ ਡਾ. ਅਰਸ਼ਦੀਪ ਸਿੰਘ ਸੰਧੂ (ਕੰਸਲਟੈਂਟ ਕਾਰਡੀਓਲੋਜਿਸਟ) ਚੈਕਅੱਪ ਲਈ ਹਾਜ਼ਰ ਰਹਿਣਗੇ | ਇਸਦੇ ਨਾਲ ਹੀ, ਰੇਡੀਓਲੌਜੀ ਤੇ ਲੈਬ ਟੈਸਟਾਂ 'ਤੇ 50 ਫੀਸਦੀ ਛੂਟ ਵੀ ਦਿੱਤੀ ਜਾਵੇਗੀ | ਕ੍ਰਿਸ਼ਨਾ ਹਸਪਤਾਲ 'ਚ ਦਿਲ ਦੇ ਇਲਾਜ ਲਈ ਆਧੁਨਿਕ ਮਸ਼ੀਨਰੀ ਤੇ ਵਿਸ਼ੇਸ਼ ਸਹੂਲਤਾਂ ਉਪਲਬਧ ਹਨ¢ ਹਸਪਤਾਲ ਸੀ.ਡੀ.ਐਚ.ਐਸ., ਈ.ਸੀ.ਐਚ.ਐਸ., ਆਯੁਸ਼ਮਾਨ ਭਾਰਤ ਤੇ ਹੋਰ ਸਾਰੀਆਂ ਸਕੀਮਾਂ ਨਾਲ ਜੁੜਿਆ ਹੋਇਆ ਹੈ |