01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਭੋਗ 'ਤੇ ਵਿਸ਼ੇਸ਼-ਹਰਮਨਦੀਪ ਸਿੰਘ ਢਿੱਲੋਂ <br/>

ਅਜੀਤ ਡੈਸਕ 20-07-2025
ਬਠਿੰਡਾ, 19 ਜੁਲਾਈ-ਹਰਮਨਦੀਪ ਢਿੱਲੋਂ ਦਾ ਜਨਮ 3 ਮਾਰਚ 1970 ਨੂੰ ਗੁਰਦਿਆਲ ਸਿੰਘ ਢਿੱਲੋਂ (ਪਿੰਡ ਕੋਟਸ਼ਮੀਰ) ਦੇ ਘਰ ਮਾਤਾ ਗੁਰਮਿੰਦਰ ਕੌਰ ਦੀ ਕੁੱਖੋਂ ਜਨਮ ਬਾਬਾ ਫਰੀਦ ਦੀ ਨਗਰੀ, ਫ਼ਰੀਦਕੋਟ ਵਿਖੇ ਹੋਇਆ | ਦੋ ਭੈਣਾਂ ਦਾ ਇਕੱਲੇ ਭਰਾ ਹਰਮਨਦੀਪ ਨੂੰ ਮਾਤਾ-ਪਿਤਾ ਨੇ ਬੜੇ ਲਾਡ-ਪਿਆਰ ਨਾਲ ਪਾਲ਼ਿਆ | ਪਿਤਾ ਇੰਜੀਨੀਅਰ ਗੁਰਦਿਆਲ ਸਿੰਘ ਢਿੱਲੋਂ (ਪੀ. ਡਬਲਯੂ. ਡੀ.) ਆਪਣੇ ਬੱਚਿਆਂ ਦੀ ਚੰਗੀ ਸਿੱਖਿਆ ਲਈ ਪਿੰਡ ਕੋਟਸ਼ਮੀਰ ਤੋਂ ਬਠਿੰਡਾ ਵਿਖੇ ਆ ਕੇ ਰਹਿਣ ਲੱਗੇ | ਜਿਥੇ ਹਰਮਨ ਨੇ ਐਲ.ਕੇ.ਜੀ. ਤੋਂ ਲੈ ਕੇ ਦਸਵੀਂ ਤੱਕ ਦੀ ਪੜ੍ਹਾਈ ਸੇਂਟ ਜੋਸਫ ਸਕੂਲ (ਬਠਿੰਡਾ) ਤੋਂ ਕੀਤੀ | ਉਪਰੰਤ ਗਿਆਰ੍ਹਵੀਂ-ਬਾਰ੍ਹਵੀਂ ਨਾਨ-ਮੈਡੀਕਲ ਨਾਲ ਡੀ.ਏ.ਵੀ. ਕਾਲਜ ਬਠਿੰਡਾ ਤੋਂ ਤੇ ਇੰਜੀਨੀਅਰਿੰਗ ਕਰਨ ਲਈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਕਾ) ਵਿਖੇ ਗਏ | 13 ਦਸੰਬਰ 1998 ਨੂੰ ਇਨ੍ਹਾਂ ਦਾ ਵਿਆਹ ਪਿੰਡ ਬਾਹੋ ਯਾਤਰੀ (ਬਠਿੰਡਾ) ਦੇ ਵਾਸੀ ਗੁਰਦਿੱਤਾ ਸਿੰਘ ਮਾਨ ਦੀ ਸਪੁੱਤਰੀ ਸਿਮਰਨਜੀਤ ਕੌਰ ਨਾਲ ਹੋਇਆ | 6 ਜਨਵਰੀ 2000 ਨੂੰ ਉਨ੍ਹਾਂ ਦੇ ਘਰ ਇਕ ਪੁੱਤਰ ਏਕਮਜੋਤ ਸਿੰਘ ਢਿੱਲੋਂ ਦਾ ਜਨਮ ਹੋਇਆ | ਜੋ ਬਾਰ੍ਹਵੀਂ ਤੋਂ ਬਾਅਦ ਕੈਨੇਡਾ ਚਲਾ ਗਿਆ | ਇਕਲੌਤੇ ਪੁੱਤਰ ਦਾ ਵਿਆਹ 5 ਅਕਤੂਬਰ 2024 ਨੂੰ ਹਰਸੰਗੀਤ ਕੌਰ ਸੰਘਾ ਸਪੁੱਤਰੀ ਸੁਖਜਿੰਦਰ ਸਿੰਘ ਸੰਘਾ ਕੈਨੇਡਾ (ਫ਼ਰੀਦਕੋਟ) ਨਾਲ ਨਾਮੁਰਾਦ ਬਿਮਾਰੀ ਨਾਲ ਲੜਦੇ ਹੋਏ ਪੂਰੇ ਹੌਸਲੇ ਤੇ ਖ਼ੁਸ਼ੀ ਨਾਲ ਕੀਤਾ | ਨੂੰਹ ਹਰਸੰਗੀਤ ਕੌਰ ਨੂੰ ਵੀ ਬੇਟੀ ਵਾਲਾ ਪਿਆਰ ਦਿੱਤਾ | ਦੋਸਤਾਂ, ਰਿਸ਼ਤੇਦਾਰਾਂ ਤੇ ਸਕੇ-ਸਬੰਧੀਆਂ ਵਿਚ ਆਪਣੇ ਨਾਮ ਵਾਂਗ ਹੀ ਹਰਮਨ ਪਿਆਰਾ ਸੀ | ਪਰ ਨਾ-ਮੁਰਾਦ ਬਿਮਾਰੀ ਦੇ ਚੱਲਦਿਆਂ ਹਰਮਨ ਆਪਣੀ ਜੀਵਨ ਸਾਥਣ ਅਤੇ ਮਾਤਾ ਤੇ ਆਪਣੇ ਬੱਚਿਆਂ ਤੇ ਛੋਟੇ-ਵੱਡੇ ਭੈਣ ਭਰਾ ਨੂੰ ਸਦਾ ਲਈ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਮਿੱਠੀ ਯਾਦ ਹਮੇਸ਼ਾਂ ਸਭ ਦੇ ਦਿਲਾਂ ਵਿਚ ਰਹੇਗੀ | ਹਰਮਨਦੀਪ ਸਿੰਘ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 20 ਜੁਲਾਈ 2025 ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਗੁਰੂ ਨਾਨਕ (ਸਿਵਲ ਸਟੇਸ਼ਨ) ਬਠਿੰਡਾ ਵਿਖੇ ਹੋਵੇਗੀ |
-ਅੰਮਿ੍ਤਪਾਲ ਸਿੰਘ ਵਲ੍ਹਾਣ

ਪਿਛਲੀ ਖ਼ਬਰ ਮਲੇਰਕੋਟਲਾ ਬੇਅਦਬੀ ਮਾਮਲਿਆਂ ਪਿੱਛੇ 'ਆਪ' ਦਾ ਹੱਥ-ਸੁਖਬੀਰ <br/> ਅਗਲੀ ਖ਼ਬਰ ਪਾਰਕ ਕ੍ਰਿਸ਼ਨਾ ਸੁਪਰਸਪੈਸ਼ਲਿਟੀ ਹਸਪਤਾਲ ਵਲੋਂ ਦਿਲ ਦੀ ਜਾਂਚ ਲਈ ਮੁਫ਼ਤ ਕੈਂਪ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।