01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਹਾਈਕਮਾਨ ਕੋਲ ਪੁੱਜਿਆ ਕਾਂਗਰਸ ਆਗੂਆਂ ਦੇ ਬੇਅਦਬੀ ਬਾਰੇ ਬਿਆਨ ਦਾ ਮਾਮਲਾ

ਅਜੀਤ ਡੈਸਕ 20-07-2025
ਚੰਡੀਗੜ੍ਹ, 19 ਜੁਲਾਈ (ਵਿਕਰਮਜੀਤ ਸਿੰਘ ਮਾਨ)-ਬੇਅਦਬੀਆਂ ਦੇ ਮਾਮਲੇ 'ਤੇ ਕਾਂਗਰਸ ਆਗੂਆਂ ਦੇ ਦਿੱਤੇ ਬਿਆਨ ਨੇ ਜਿੱਥੇ ਸਿਆਸਤ ਹੋਰ ਭਖਾ ਦਿੱਤੀ ਹੈ ਉਥੇ ਪੰਜਾਬ ਕਾਂਗਰਸ ਲਈ ਵੀ ਇਨ੍ਹਾਂ ਆਗੂਆਂ ਦੇ ਬਿਆਨ ਮੁਸੀਬਤ ਬਣ ਗਏ ਹਨ | ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵਲੋਂ ਦਿੱਤੇ ਬਿਆਨ ਕਿ ਬੇਅਦਬੀਆਂ ਦੇ ਮਾਮਲੇ 'ਤੇ ਕਾਂਗਰਸ ਸਰਕਾਰ ਦੋ ਧੜਿਆਂ 'ਚ ਵੰਡੀ ਹੋਈ ਸੀ ਇਕ ਧੜਾ ਇਸ ਮਸਲੇ 'ਤੇ ਸਖ਼ਤ ਕਾਰਵਾਈ ਚਾਹੁੰਦਾ ਸੀ ਤੇ ਦੂਜਾ ਧੜਾ ਨਹੀਂ | ਇਸ ਵਿਧਾਇਕ ਦੇ ਬਿਆਨ ਕਾਰਨ ਪੰਜਾਬ ਕਾਂਗਰਸ ਕਸੂਤੀ ਫਸੀ ਦਿਖਾਈ ਦੇ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਮਾਮਲਾ ਕਾਂਗਰਸ ਹਾਈ ਕਮਾਨ ਕੋਲ ਵੀ ਪਹੁੰਚ ਗਿਆ ਹੈ | ਇਸ ਕਾਂਗਰਸ ਵਿਧਾਇਕ ਦੇ ਬਿਆਨ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਿਆਸੀ ਆਕਸੀਜ਼ਨ ਵੀ ਦਿੱਤੀ ਹੈ ਕਿਉਂਕਿ ਇਸੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਭੰਡਿਆ ਸੀ ਤੇ ਅਕਾਲੀ ਦਲ ਹਾਸ਼ੀਏ 'ਤੇ ਜਾ ਪੁੱਜਿਆ | ਇਸ ਵਿਧਾਇਕ ਦੇ ਬਿਆਨ ਮਗਰੋਂ ਕਾਂਗਰਸ ਦੇ ਇਕ ਹੋਰ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਵੀ ਇਸ ਮਾਮਲੇ 'ਚ ਬੋਲ ਪਏ | ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਪਰਗਟ ਸਿੰਘ ਦਾ ਬਿਆਨ ਸਹੀ ਨਹੀਂ ਹੈ | ਕਾਂਗਰਸ ਆਗੂਆਂ ਦੀ ਬੇਅਦਬੀ ਦੇ ਮਸਲੇ 'ਤੇ ਅਜਿਹੀ ਬਿਆਨਬਾਜ਼ੀ ਕਰਨ ਨਾਲ ਜਿੱਥੇ ਕਾਂਗਰਸ ਕਸੂਤੀ ਫਸੀ ਨਜ਼ਰ ਆ ਰਹੀ ਹੈ |

ਪਿਛਲੀ ਖ਼ਬਰ ਪਾਰਕ ਕ੍ਰਿਸ਼ਨਾ ਸੁਪਰਸਪੈਸ਼ਲਿਟੀ ਹਸਪਤਾਲ ਵਲੋਂ ਦਿਲ ਦੀ ਜਾਂਚ ਲਈ ਮੁਫ਼ਤ ਕੈਂਪ ਅੱਜ <br/> ਅਗਲੀ ਖ਼ਬਰ ਸੂਬੇ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀਆਂ ਗੱਲਾਂ ਵਿਚ ਨਹੀਂ ਆਉਣਗੇ-ਸ਼ੇਰ ਮੰਨਣ, ਛਾਪਾ, ਭੱਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।