29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਕਨਵੈਨਸ਼ਨਾਂ ਕਰਨ ਦਾ ਐਲਾਨ <br/>

ਅਜੀਤ ਡੈਸਕ 19-07-2025
ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਦੇਸ਼ ਭਰ 'ਚ ਭਾਜਪਾ ਦੀਆਂ ਫਾਸੀ ਨੀਤੀਆਂ ਦਾ ਡੱਟਵਾਂ ਵਿਰੋਧ ਕਰਨ ਲਈ ਖੱਬੀਆਂ ਧਿਰਾਂ ਦੇ ਸਾਂਝੇ ਫਾਸੀ ਹਮਲਿਆਂ ਵਿਰੋਧੀ ਫਰੰਟ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ | ਮੀਟਿੰਗ ਵਿਚ ਫਰੰਟ ਦਾ ਅੱਠ ਨੁਕਾਤੀ ਪ੍ਰੋਗਰਾਮ ਕੁਝ ਸੋਧਾਂ ਨਾਲ ਪਾਸ ਕਰ ਦਿੱਤਾ ਗਿਆ | ਸੂਬਾ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਹ ਫਰੰਟ ਰਾਜਨੀਤਕ ਹੋਵੇਗਾ ਅਤੇ ਰਾਜਨੀਤਕ ਮੁੱਦਿਆਂ 'ਤੇ ਸਰਗਰਮੀ ਕਰੇਗਾ | ਉਨ੍ਹਾਂ ਦੱਸਿਆ ਕਿ ਫਰੰਟ ਦਾ ਮਕਸਦ ਦੇਸ਼ 'ਚ ਮੋਦੀ ਹਕੂਮਤ ਦੀਆ ਕੇਂਦਰੀਕਰਨ ਦੀ ਨੀਤੀਆਂ ਦਾ ਵਿਰੋਧ, ਹਾਸਲ ਸੰਘੀ ਧਾਰਾਵਾਂ ਦੀ ਰਾਖੀ ਦੀ ਪ੍ਰਾਪਤੀ ਲਈ ਲੜਣਾ ਹੋਵੇਗਾ | ਮੀਟਿੰਗ ਦੌਰਾਨ ਸੰਗਰੂਰ ਜ਼ਿਲ੍ਹਾ 'ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੰਦੋਲਨ ਉਪਰ ਪੰਜਾਬ ਸਰਕਾਰ ਵਲੋਂ ਢਾਹੇ ਜਾ ਰਹੇ ਜਬਰ ਦੀ ਨਿੰਦਾ ਕੀਤੀ ਗਈ | ਮੀਟਿੰਗ ਨੇ ਗਿ੍ਫ਼ਤਾਰ ਕਾਰਕੁੰਨ ਰਿਹਾਅ ਕਰਨ, ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ 25 ਜੁਲਾਈ ਦੀ ਪੁਲਿਸ ਜਬਰ ਵਿਰੋਧੀ ਰੈਲੀ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ | ਮੀਟਿੰਗ 'ਚ ਫਾਸੀ ਹਮਲਿਆਂ ਅਤੇ ਤਿੱਖੇ ਹੋ ਰਹੇ ਪੁਲਿਸ ਜਬਰ ਖ਼ਿਲਾਫ਼ 20 ਜੁਲਾਈ ਤੋਂ 15 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਕਨਵੈਨਸ਼ਨਾਂ ਕਰਕੇ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ 'ਚ ਸੀ. ਪੀ. ਆਈ. ਦੇ ਸੂਬਾ ਸੱਕਤਰ ਬੰਤ ਸਿੰਘ ਬਰਾੜ, ਆਰ. ਐਮ. ਪੀ. ਆਈ. ਦੇ ਆਗੂ ਪ੍ਰਗਟ ਸਿੰਘ ਜਾਮਾਰਾਏ, ਪ੍ਰੋ. ਜੈਪਾਲ ਸਿੰਘ ਮਹੀਪਾਲ, ਸੀ. ਪੀ. ਆਈ. (ਐਮ.ਐਲ.) ਨਿਊ ਡੈਮੋਕਰੇਸੀ ਦੇ ਆਗੂ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਜਾਇਦਾਦ ਟੈਕਸ 'ਚ ਕੀਤੇ 5 ਫ਼ੀਸਦੀ ਵਾਧੇ ਦਾ ਡਿਪਟੀ ਮੇਅਰ ਬੇਦੀ ਵਲੋਂ ਵਿਰੋਧ <br/> ਅਗਲੀ ਖ਼ਬਰ ਕੋਟਸ਼ਮੀਰ ਨਗਰ ਪੰਚਾਇਤ ਵਲੋਂ ਆਪਸ 'ਚ ਵਿਆਹ ਕਰਾਉਣ ਵਾਲੇ ਮੁੰਡਾ-ਕੁੜੀ ਦੇ ਬਾਈਕਾਟ ਦਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।