29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕੋਟਸ਼ਮੀਰ ਨਗਰ ਪੰਚਾਇਤ ਵਲੋਂ ਆਪਸ 'ਚ ਵਿਆਹ ਕਰਾਉਣ ਵਾਲੇ ਮੁੰਡਾ-ਕੁੜੀ ਦੇ ਬਾਈਕਾਟ ਦਾ ਫ਼ੈਸਲਾ <br/>

ਪਿੰਡ ਦੇ ਮੁੰਡਾ-ਕੁੜੀ ਵਲੋਂ ਵਿਆਹ ਕਰਾਉਣ ਵਾਲਿਆਂ ਖਿਲਾਫ਼ ਪਾਇਆ ਮਤਾ ਪੜ੍ਹਦੇ ਬਲਦੀਪ ਸਿੰਘ ਸਿੱਧੂ | <br/> 19-07-2025
ਕੋਟਫੱਤਾ, 18 ਜੁਲਾਈ (ਰਣਜੀਤ ਸਿੰਘ ਬੁੱਟਰ)-ਅੱਜ ਕੱਲ੍ਹ ਪਿੰਡਾਂ ਦੇ ਮੁੰਡੇ ਕੁੜੀਆਂ ਦਾ ਪਿੰਡ ਵਿਚ ਹੀ ਵਿਆਹ ਕਰਾਉਣ ਦੇ ਵੱਧ ਰਹੇ ਰੁਝਾਨ ਦੇ ਮੱਦੇਨਜ਼ਰ ਨਗਰ ਪੰਚਾਇਤ ਕੋਟਸ਼ਮੀਰ ਦੀ ਪ੍ਰਧਾਨ ਰਮਨਦੀਪ ਕÏਰ ਦੇ ਪੁੱਤਰ ਬਲਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ ਜੁੜੇ ਕੌਂਸਲਰਾਂ ਤੇ ਪਿੰਡ ਦੇ ਮੁਹਤਬਰਾਂ ਨੇ ਪਿੰਡ ਦੇ ਵੱਡੀ ਗਿਣਤੀ ਵਸਨੀਕਾਂ ਦੀ ਹਾਜ਼ਰੀ 'ਚ ਫੈਸਲਾ ਲਿਆ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਆਪਸ 'ਚ ਵਿਆਹ ਕਰਾਉਂਦੇ ਹਨ ਤਾਂ ਉਨ੍ਹਾਂ ਦਾ ਪਿੰਡ ਵਲੋਂ ਪੂਰਨ ਤÏਰ ਤੇ ਬਾਈਕਾਟ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ¢ ਨਗਰ ਪੰਚਾਇਤ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਲੜਕਾ ਲੜਕੀ ਦੇ ਮਾਪੇ ਵੀ ਕਿਸੇ ਹੱਦ ਤੱਕ ਕਸੂਰਵਾਰ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ਼ ਵੀ ਸਖ਼ਤ ਐਕਸ਼ਨ ਲਿਆ ਜਾ ਸਕਦਾ ਹੈ¢ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਗਰ ਪੰਚਾਇਤ ਪ੍ਰਧਾਨ ਦੀ ਪੁੱਤਰ ਬਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਚੈਨਲਾਂ ਵਾਲੇ ਇਸ ਨੂੰ ਤੁਗ਼ਲਕੀ ਫ਼ਰਮਾਨ ਦੱਸ ਰਹੇ ਹਨ ਜਦੋਂ ਕਿ ਇਹ ਫੈਸਲਾ ਪਿੰਡ ਦਾ ਸਾਂਝਾ ਫੈਸਲਾ ਹੈ ਜੋ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖੇਗਾ¢ ਸ਼ਰਾਰਤੀ ਅਨਸਰ ਡਰਦੇ ਮਾਰੇ ਪਿੰਡ ਦੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਕਦੇ ਹੀਆ ਨਹੀਂ ਕਰਨਗੇ¢ਇਸ ਮੌਕੇ ਸਾਬਕਾ ਸਰਪੰਚ ਟੇਕ ਸਿੰਘ ਚਹਿਲ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਸੈਕਟਰੀ, ਕੌਂਸਲਰ ਜਗਰੂਪ ਸਿੰਘ ਗਿੱਲ, ਕਸਲਰ ਚਰਨਜੀਤ ਕÏਰ ਦੇ ਪੁੱਤਰ ਪਰਮਜੀਤ ਸਿੰਘ ਪੰਮਾ, ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਜਗਦੇਵ ਸਿੰਘ, ਸਾਬਕਾ ਕੌਂਸਲਰ ਜਰਨੈਲ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਕਨਵੈਨਸ਼ਨਾਂ ਕਰਨ ਦਾ ਐਲਾਨ <br/> ਅਗਲੀ ਖ਼ਬਰ ਪਾਕਿਸਤਾਨ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 178 ਮੌਤਾਂ-491 ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।