29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪਾਕਿਸਤਾਨ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 178 ਮੌਤਾਂ-491 ਜ਼ਖ਼ਮੀ <br/>

ਅਜੀਤ ਡੈਸਕ 19-07-2025
ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ. ਡੀ. ਐੱਮ. ਏ.) ਨੇ ਪਾਕਿ ਭਰ 'ਚ ਮੌਨਸੂਨ ਦੀ ਬਾਰਿਸ਼ ਅਤੇ ਨਤੀਜੇ ਵਜੋਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਚਿੰਤਾਜਨਕ ਅੰਕੜੇ ਜਾਰੀ ਕੀਤੇ ਹਨ | ਅਥਾਰਿਟੀ ਵਲੋਂ ਜਾਰੀ ਵੇਰਵਿਆਂ ਅਨੁਸਾਰ 17 ਜੁਲਾਈ ਤੱਕ ਪਾਕਿ 'ਚ ਮੀਂਹ ਨਾਲ ਸੰਬੰਧਿਤ ਵੱਖ-ਵੱਖ ਘਟਨਾਵਾਂ 'ਚ ਕੁੱਲ 178 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ, ਜਦੋਂ ਕਿ 491 ਵਿਅਕਤੀ ਜ਼ਖ਼ਮੀ ਹੋਏ | ਲਹਿੰਦੇ ਪੰਜਾਬ 'ਚ ਸਭ ਤੋਂ ਵੱਧ 103 ਮੌਤਾਂ ਦਰਜ ਕੀਤੀਆਂ ਗਈਆਂ, ਇਸ ਤੋਂ ਇਲਾਵਾ ਖ਼ੈਬਰ ਪਖਤੂਨਖਵਾ 'ਚ 38, ਸਿੰਧ 'ਚ 20 ਅਤੇ ਬਲੋਚਿਸਤਾਨ 'ਚ 16 ਮੌਤਾਂ ਹੋਈਆਂ | ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ 'ਚ ਹੀ ਪਾਕਿ 'ਚ ਮੀਂਹ ਨਾਲ ਸੰਬੰਧਿਤ ਵੱਖ-ਵੱਖ ਘਟਨਾਵਾਂ 'ਚ 54 ਲੋਕਾਂ ਦੀ ਮੌਤ ਹੋ ਗਈ ਅਤੇ 227 ਹੋਰ ਜ਼ਖਮੀ ਹੋ ਗਏ | ਐੱਨ. ਡੀ. ਐੱਮ. ਏ. ਨੇ ਕਿਹਾ ਕਿ ਅਚਾਨਕ ਆਏ ਹੜ੍ਹ ਮੌਤਾਂ ਦੀ ਵੱਡੀ ਗਿਣਤੀ ਦਾ ਮੁੱਖ ਕਾਰਨ ਬਣੇ ਹਨ, ਜਿਸ ਨਾਲ ਸੈਂਕੜੇ ਘਰ ਅਤੇ ਹੋਰ ਇਮਾਰਤਾਂ ਵੀ ਢਹਿ ਗਈਆਂ | ਭਾਰੀ ਮੌਨਸੂਨ ਬਾਰਿਸ਼ ਨੇ ਰਾਵਲਪਿੰਡੀ ਅਤੇ ਲਾਹੌਰ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ, ਜਿਸ ਕਾਰਨ ਅਧਿਕਾਰੀਆਂ ਨੇ ਜ਼ਿਲ੍ਹੇ ਭਰ 'ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ | ਭਾਰੀ ਬਾਰਿਸ਼ ਕਾਰਨ ਸ਼ਹਿਰੀ ਇਲਾਕਿਆਂ 'ਚ ਵੀ ਹੜ੍ਹਾਂ ਦਾ ਪਾਣੀ ਆ ਗਿਆ ਹੈ ਤੇ ਨਾਲਿਆਂ ਤੇ ਨਹਿਰਾਂ 'ਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ 'ਤੇ ਵਧ ਗਿਆ ਹੈ | ਪਾਕਿ ਦੇ ਲਗਭਗ ਸਭ ਸ਼ਹਿਰਾਂ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਹਨ |

ਪਿਛਲੀ ਖ਼ਬਰ ਕੋਟਸ਼ਮੀਰ ਨਗਰ ਪੰਚਾਇਤ ਵਲੋਂ ਆਪਸ 'ਚ ਵਿਆਹ ਕਰਾਉਣ ਵਾਲੇ ਮੁੰਡਾ-ਕੁੜੀ ਦੇ ਬਾਈਕਾਟ ਦਾ ਫ਼ੈਸਲਾ <br/> ਅਗਲੀ ਖ਼ਬਰ ਸਕੂਲ ਮੈਨੇਜਮੈਂਟ ਕਮੇਟੀਆਂ 'ਚ ਸੱਤਾ ਧਿਰ ਦੀ ਦਖ਼ਲਅੰਦਾਜ਼ੀ ਦਾ ਮਾਮਲਾ ਭਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।