01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਯੂ. ਕੇ. ਨੇ 5 ਸਾਲਾਂ ਬਾਅਦ ਹਟਾਈ ਪਾਕਿਸਤਾਨੀ ਉਡਾਣਾਂ ਤੋਂ ਪਾਬੰਦੀ <br/>

ਅਜੀਤ ਡੈਸਕ 17-07-2025
ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)-ਯੂਨਾਈਟਿਡ ਕਿੰਗਡਮ ਨੇ ਅਧਿਕਾਰਤ ਤੌਰ 'ਤੇ ਪਾਕਿਸਤਾਨ ਨੂੰ ਆਪਣੀ ਹਵਾਈ ਸੁਰੱਖਿਆ ਸੂਚੀ 'ਚੋਂ ਹਟਾ ਦਿੱਤਾ ਹੈ, ਜਿਸ ਨਾਲ ਪਾਕਿਸਤਾਨੀ ਏਅਰਲਾਈਨਜ਼ ਲਈ 5 ਸਾਲਾਂ ਦੀ ਪਾਬੰਦੀ ਤੋਂ ਬਾਅਦ ਬਿ੍ਟਿਸ਼ ਹਵਾਈ ਖੇਤਰ 'ਚ ਕੰਮ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ | ਪਾਕਿ ਦੇ ਹਵਾਬਾਜ਼ੀ ਖੇਤਰ ਨੇ ਇਸਨੂੰ ਇਕ ਵੱਡੀ ਸਫਲਤਾ ਦੱਸਿਆ ਹੈ | ਦੱਸਿਆ ਜਾ ਰਿਹਾ ਹੈ ਕਿ ਯੂ. ਕੇ. ਵਲੋਂ ਇਹ ਪਾਬੰਦੀ ਅਸਲ 'ਚ ਸਾਲ 2020 ਵਿਚ ਪਾਕਿ ਦੇ ਸਾਬਕਾ ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ ਖ਼ਾਨ ਦੇ ਸੰਸਦ 'ਚ ਇਹ ਪੁਸ਼ਟੀ ਕਰਨ ਤੋਂ ਬਾਅਦ ਲਗਾਈ ਗਈ ਸੀ ਕਿ ਵੱਡੀ ਗਿਣਤੀ ਵਿਚ ਪਾਕਿਸਤਾਨੀ ਪਾਇਲਟਾਂ ਕੋਲ ਜਾਅਲੀ ਲਾਇਸੈਂਸ ਸਨ | ਇਸ ਬਿਆਨ ਦੇ ਬਾਅਦ ਯੂ. ਕੇ. ਤੇ ਯੂਰਪੀਅਨ ਯੂਨੀਅਨ ਏਵੀਏਸ਼ਨ ਸੇਫ਼ਟੀ ਏਜੰਸੀ ਦੋਵਾਂ ਨੇ ਪਾਕਿਸਤਾਨੀ ਏਅਰਲਾਈਨ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ | ਪਾਕਿਸਤਾਨੀ ਉਡਾਣਾਂ ਤੋਂ ਪਾਬੰਦੀ ਹਟਾਉਣ ਬਾਰੇ ਐਲਾਨ ਇਸਲਾਮਾਬਾਦ 'ਚ ਬਿ੍ਟਿਸ਼ ਹਾਈ ਕਮਿਸ਼ਨਰ ਜੇਨ ਮੈਰੀਅਟ ਦੁਆਰਾ ਕੀਤਾ ਗਿਆ | ਯੂ. ਕੇ. ਦੇ ਇਸ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਨੇ ਯੂਨਾਈਟਿਡ ਕਿੰਗਡਮ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਹਨ |

ਪਿਛਲੀ ਖ਼ਬਰ ਇਮਰਾਨ ਖ਼ਾਨ ਨੂੰ ਅਡਿਆਲਾ ਜੇਲ੍ਹ 'ਚ ਮਿਲ ਰਹੀਆਂ ਵਧੀਆ ਬੀ-ਕਲਾਸ ਸਹੂਲਤਾਂ-ਸੁਪਰਡੈਂਟ <br/> ਅਗਲੀ ਖ਼ਬਰ ਪਾਕਿ 'ਚ ਕੁਫ਼ਰ ਕਾਨੂੰਨਾਂ ਦੀ ਦੁਰਵਰਤੋਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਆਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।