07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਤਰੱਕੀਆਂ ਲੈ ਚੁੱਕੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੁੜ ਤਰੱਕੀਆਂ ਕਰਨ 'ਤੇ ਤੁਲਿਆ ਸਿੱਖਿਆ ਵਿਭਾਗ <br/>

ਵਿਜੇ ਪਾਲ ਬਿਲਾਸਪੁਰ, ਸੋਮਪਾਲ | <br/> 17-07-2025
ਅੰਮਿ੍ਤਸਰ, 16 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਆਪਣੇ ਮੁਲਾਜ਼ਮਾਂ ਪ੍ਰਤੀ ਕਿੰਨੀ ਸੁਹਿਰਦਤਾ ਨਾਲ ਕੰਮ ਕਰਦਾ ਹੈ ਇਸ ਗੱਲ ਦਾ ਅੰਦਾਜਾ ਉਸ ਫ਼ੈਸਲੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਜਿਸ ਦੇ ਤਹਿਤ ਵਿਭਾਗ ਨੇ ਬੀਤੇ ਦਿਨ ਤਰੱਕੀਆਂ ਲਈ ਉਨ੍ਹਾਂ ਕਰਮਚਾਰੀਆਂ ਦਾ ਸੂਚੀ ਪੱਤਰ ਮੁੜ ਜਾਰੀ ਕਰ ਦਿੱਤਾ, ਜਿਨ੍ਹਾਂ ਦੀਆਂ 2023 'ਚ ਪਹਿਲਾਂ ਹੀ ਤਰੱਕੀਆਂ ਹੋ ਚੁੱਕੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਪਾਲ ਬਿਲਾਸਪੁਰ ਸੂਬਾ ਪ੍ਰਧਾਨ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਰਜਿ: 252/2023 ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਰੈਗੂਲਰ ਦਰਜਾ ਚਾਰ ਕਰਮਚਾਰੀਆਂ ਦੀਆਂ ਐੱਸ. ਐੱਲ. ਏ. ਦੀਆਂ ਤਰੱਕੀਆਂ ਕਰਨ ਲਈ ਜੋ ਪੱਤਰ ਬੀਤੇ ਦਿਨ ਜਾਰੀ ਕੀਤਾ ਗਿਆ ਹੈ, ਉਹ ਤਰੱਕੀਆਂ ਪਹਿਲਾਂ ਹੀ 2023 'ਚ ਹੋ ਚੁੱਕੀਆਂ ਹਨ ਤੇ ਇਸ ਪੱਤਰ 'ਚ ਜੋ ਸੀਨੀਆਰਤਾ ਨੰਬਰ ਮੰਗਿਆ ਗਿਆ ਹੈ, ਜਿਸ 'ਚ ਜਰਨਲ 700 ਤੱਕ, ਐੱਸ. ਸੀ. ਕੈਟਾਗਰੀ 900 ਤੇ ਅੰਗਹੀਣ ਕੈਟਾਗਰੀ 1600 ਤੱਕ ਇਹ ਪ੍ਰਮੋਸ਼ਨਾ ਤਾਂ ਪਹਿਲਾਂ ਹੀ ਹੋ ਚੁੱਕੀਆਂ ਹਨ, ਪਰ ਵਿਭਾਗ ਤਰੱਕੀਆਂ ਪ੍ਰਾਪਤ ਕਰ ਚੁੱਕੇ ਕਰਮਚਾਰੀਆਂ ਦੀਆਂ ਤਰੱਕੀਆਂ ਮੁੜ ਦੁਬਾਰਾ ਕਰਨ 'ਤੇ ਤੁਲਿਆ ਹੋਇਆ ਹੈ | ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਤਰੱਕੀਆਂ ਸਹੀ ਸੀਨੀਆਰਤਾ ਨੰਬਰ ਮੁਤਾਬਿਕ ਕੀਤੀਆਂ ਜਾਣ | ਇਸ ਸਮੇਂ ਸੋਮਪਾਲ ਕਮੇਟੀ ਮੈਂਬਰ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਨੇ ਕਿਹਾ ਕਿ ਜਦੋਂ ਦਰਜਾ ਚਾਰ ਕਰਮਚਾਰੀਆਂ ਦੇ ਕੰਮਾਂ ਦੀ ਵਾਰੀ ਆਉਂਦੀ ਹੈ, ਵਿਭਾਗ ਦਰਜਾ ਚਾਰ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕਰਦਾ ਹੈ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਥੇਬੰਦੀ ਸੰਘਰਸ਼ ਦਾ ਐਲਾਨ ਕਰੇਗੀ |

ਪਿਛਲੀ ਖ਼ਬਰ ਅੰਮਿ੍ਤਸਰ ਦੀ ਹਰਪ੍ਰੀਤ ਕੌਰ ਜੱਜ ਨੇ ਜਿੱਤਿਆ ਮਿਸਿਜ਼ ਯੂਨੀਵਰਸ ਸਾਊਥਵੈਸਟ ਯੂ. ਐੱਸ. ਏ. 2025 ਦਾ ਖ਼ਿਤਾਬ ਅਗਲੀ ਖ਼ਬਰ ਹੁਸ਼ਿਆਰਪੁਰ ਦੀ ਡਾ. ਅੰਕਿਤਾ ਮੈਨਨ ਬਣੀ 'ਮਿਸਿਜ਼ ਵਰਲਡ ਇੰਟਰਨੈਸ਼ਨਲ-2025' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।