14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕਰੰਟ ਲੱਗਣ ਕਾਰਨ ਤਿੰਨ ਬੱਚੀਆਂ ਦੀ ਮੌਤ <br/>

ਅਜੀਤ ਡੈਸਕ 17-07-2025
ਪਾਤੜਾਂ (ਪਟਿਆਲਾ) 16 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)-ਸਬ ਡਵੀਜ਼ਨ ਪਾਤੜਾਂ ਦੀ ਪੰਜ ਕਿੱਲਿਆਂ ਵਾਲੀ ਅਨਾਜ ਮੰਡੀ ਦੇ ਕੋਲ ਕੇਸ਼ਵ ਨਗਰ ਵਾਰਡ ਨੰਬਰ 6 ਵਿਚ ਰਹਿੰਦੇ ਪ੍ਰਵਾਸੀ ਮਜਦੂਰ ਮੁਹੰਮਦ ਫਕਰੂਦੀਨ ਦੀਆਂ ਤਿੰਨ ਲੜਕੀਆਂ ਦੀ ਕਰੰਟ ਲੱਗਣ ਨਾਲ ਹੋ ਗਈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਵਾਸੀ ਮਜਦੂਰ ਫਕਰੂਦੀਨ ਦੀਆਂ ਤਿੰਨ ਲੜਕੀਆਂ ਕਮਰੇ ਵਿਚ ਮੌਜੂਦ ਸਨ ਤੇ ਕਮਰੇ ਵਿਚ ਲਗਾਏ ਗਏ ਫਰਾਟਾ ਪੱਖੇ ਦੀ ਤਾਰ ਮੰਜੇ ਦੇ ਪਾਵੇ ਥੱਲੇ ਆਉਣ ਕਰਕੇ ਲੋਹੇ ਦੇ ਮੰਜੇ ਵਿਚ ਕਰੰਟ ਆ ਗਿਆ ਜਿਸ ਨਾਲ ਮੰਜੇ ਉੱਪਰ ਮੌਜੂਦ ਤਿੰਨੇ ਨਾਬਾਲਗ ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਲੜਕੀਆਂ ਦੇ ਪਿਤਾ ਮੁਹੰਮਦ ਫਕਰੂਦੀਨ ਨੇ ਕਿਹਾ ਕਿ ਉਹ ਝੋਨਾ ਲਾਉਣ ਗਿਆ ਹੋਇਆ ਸੀ ਤੇ ਉਸਦੀਆਂ ਤਿੰਨ ਲੜਕੀਆਂ ਘਰ ਵਿਚ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਉਸਨੂੰ ਕਰੰਟ ਸੰਬੰਧੀ ਪਤਾ ਲੱਗਣ 'ਤੇ ਜਦੋਂ ਵਾਪਸ ਕਮਰੇ ਵਿਚ ਆ ਕੇ ਦੇਖਿਆ ਤਾਂ ਤਿੰਨੇ ਲੜਕੀਆਂ ਨਗਮਾ ਖਾਤਿਮ (7), ਰੁਖਸਾਰ ਖਾਤਿਮ (5) ਤੇ ਖੁਸ਼ੀ ਖਾਤਿਮ (3) ਜਿਨ੍ਹਾਂ ਦੀ ਬਿਜਲੀ ਦੇ ਕਰੰਟ ਲੱਗਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ |
ਪੰਜਾਬ ਸਰਕਾਰ ਵਲੋਂ 12 ਲੱਖ ਰੁਪਏ ਦਾ ਦਿੱਤਾ ਜਾਵੇਗਾ ਮੁਆਵਜ਼ਾ-ਵਿਧਾਇਕ ਕੁਲਵੰਤ ਸਿੰਘ
ਕਰੰਟ ਨਾਲ ਮਰੀਆਂ ਲੜਕੀਆਂ ਦੇ ਹੋਏ ਦਿਹਾਂਤ 'ਤੇ ਪੰਜਾਬ ਸਰਕਾਰ ਵਲੋਂ 12 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਅੱਜ ਪਾਤੜਾਂ ਵਿਖੇ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ 4 ਲੱਖ ਰੁਪਏ ਪ੍ਰਤੀ ਬੱਚਾ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇਗਾ | ਇਸ ਮੌਕੇ ਇੱਥੇ ਉੱਪ-ਮੰਡਲ ਮਜਿਸਟਰੇਟ ਪਾਤੜਾਂ ਅਸ਼ੋਕ ਕੁਮਾਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਾਕਿਸਤਾਨ ਤੋਂ ਪੰਜਾਬ ਤੇ ਦਿੱਲੀ ਵਿਚ ਫ਼ੈਲੇ ਹਥਿਆਰਾਂ ਤੇ ਨਾਰਕੋ ਹਵਾਲਾ ਨੈੱਟਵਰਕ ਦਾ ਪਰਦਾਫਾਸ਼ <br/> ਅਗਲੀ ਖ਼ਬਰ ਚਲਦੀ ਬੱਸ ਵਿਚੋਂ ਡਿਗੀਆਂ ਦੋ ਵਿਦਿਆਰਥਣਾਂ, ਇਕ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।