14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਚਲਦੀ ਬੱਸ ਵਿਚੋਂ ਡਿਗੀਆਂ ਦੋ ਵਿਦਿਆਰਥਣਾਂ, ਇਕ ਦੀ ਮੌਤ <br/>

ਅਜੀਤ ਡੈਸਕ 17-07-2025
ਡੇਰਾ ਬਾਬਾ ਨਾਨਕ, 16 ਜੁਲਾਈ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਦੀਆਂ 2 ਵਿਦਿਆਰਥਣਾ ਚਲਦੀ ਬੱਸ ਵਿਚੋਂ ਡਿੱਗੀਆਂ, ਜਿਨਾਂ ਵਿਚੋਂ ਇਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਗਈ | ਇਸ ਸਬੰਧੀ ਨਜ਼ਦੀਕੀ ਪਿੰਡ ਕੋਠੇ ਦੇ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ ਤੇ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ ਲੜਕੀ ਮਹਿਕਪ੍ਰੀਤ ਕੌਰ (17) ਪੁੱਤਰੀ ਕੁਲਦੀਪ ਸਿੰਘ ਜੋ 12ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਡੇਰਾ ਬਾਬਾ ਨਾਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪੜ੍ਹਦੀ ਹੈ | ਉਨ੍ਹਾਂ ਦੱਸਿਆ ਕਿ ਮਹਿਕਪ੍ਰੀਤ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਇਕ ਪ੍ਰਾਈਵੇਟ ਬੱਸ 'ਤੇ ਸਵਾਰ ਹੋ ਵਿਦਿਆਰਥਣਾਂ ਦੇ ਨਾਲ ਆਪਣੇ ਸਕੂਲ ਪੜ੍ਹਨ ਵਾਸਤੇ ਜਾ ਰਹੀ ਸੀ, ਜਦ ਉਸ ਦੀ ਬੱਸ ਸਕੂਲ ਨਜ਼ਦੀਕ ਪੁੱਜੀ ਤਾਂ ਉਹ ਉਤਰਨ ਵਾਸਤੇ ਬੱਸ ਦੀ ਬਾਰੀ ਵਿਚ ਖੜੀਆਂ ਸਨ | ਇਸ ਦੌਰਾਨ ਉਹ 2 ਲੜਕੀਆਂ ਅਚਾਨਕ ਹੱਥ ਖਿਸਕਣ ਨਾਲ ਚੱਲਦੀ ਬੱਸ ਵਿਚੋਂ ਥੱਲੇ ਡਿੱਗ ਪਈਆਂ, ਜਿਸ ਕਾਰਨ ਦੋਵੇਂ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ | ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਮਹਿਕਪ੍ਰੀਤ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦ ਕਿ ਉਸਦੀ ਸਾਥੀ ਵਿਦਿਆਰਥਣ ਅਜੇ ਜੇਰੇ ਇਲਾਜ ਹੈ |

ਪਿਛਲੀ ਖ਼ਬਰ ਕਰੰਟ ਲੱਗਣ ਕਾਰਨ ਤਿੰਨ ਬੱਚੀਆਂ ਦੀ ਮੌਤ <br/> ਅਗਲੀ ਖ਼ਬਰ ਧਮਕੀਆਂ ਦਾ ਕੁਨੈਕਸ਼ਨ ਤਾਮਿਲਨਾਡੂ ਨਾਲ : ਪੁਲਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।