24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1593.86 ਫੁੱਟ

ਅਜੀਤ ਡੈਸਕ 16-07-2025
ਨੰਗਲ, 15 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1593.86 ਫੁੱਟ ਰਿਕਾਰਡ ਕੀਤਾ ਗਿਆ | ਭਾਖੜਾ ਡੈਮ 'ਚ 31264 ਕਿਊਸਿਕ ਪਾਣੀ ਆ ਰਿਹਾ ਹੈ ਅਤੇ 28324 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਲੰਘੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ਦਾ ਪੱਧਰ 1598.13 ਫੁੱਟ ਸੀ | 15.07. 2024 ਨੂੰ ਭਾਖੜਾ ਡੈਮ 'ਚ 28200 ਕਿਊਸਿਕ ਪਾਣੀ ਆ ਰਿਹਾ ਸੀ ਅਤੇ 29023 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਭਾਖੜਾ ਡੈਮ ਦੀ ਝੀਲ 'ਗੋਬਿੰਦ ਸਾਗਰ' 65 ਵਰਗ ਮੀਲ ਖੇਤਰ 'ਚ ਫੈਲੀ ਹੈ ਅਤੇ ਇਸ ਝੀਲ 'ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰਥਾ ਹੈ | ਚੇਤੇ ਰਹੇ ਕਿ ਅੱਜ ਦੇ ਦਿਨ ਪਾਣੀ ਦਾ ਪੱਧਰ ਪਿਛਲੇ ਸਾਲ ਅੱਜ ਦੇ ਦਿਨ ਨਾਲੋਂ 04.27 ਫੁੱਟ ਘੱਟ ਹੈ |

ਪਿਛਲੀ ਖ਼ਬਰ ਗੈਂਗਸਟਰ ਨਾਲ ਤਸਵੀਰ ਵਾਇਰਲ ਤੋਂ ਬਾਅਦ ਬੱਲੂਆਣਾ ਦਾ ਵਿਧਾਇਕ ਆਇਆ ਚਰਚਾ 'ਚ <br/> ਅਗਲੀ ਖ਼ਬਰ ਹਰਮੀਤ ਸਿੰਘ ਸੰਧੂ ਜ਼ਿਮਨੀ ਚੋਣ ਲਈ ਤਰਨ ਤਾਰਨ ਤੋਂ ਹੋ ਸਕਦੇ ਹਨ 'ਆਪ' ਦੇ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।