30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ ਬੱਚਿਆਂ ਨੂੰ ਕਿਲ੍ਹਾ ਮੁਬਾਰਕ ਦੇ ਦਰਸ਼ਨ ਕੀਤੇ

ਅਜੀਤ ਡੈਸਕ 21-11-2025
ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਵਾਇਆ ਗਿਆ, ਇਸ ਦੌਰਾਨ ਉਨ੍ਹਾਂ ਗੋਦੜੀ ਸਾਹਿਬ, ਕਿਲ੍ਹਾ ਮੁਬਾਰਕ, ਟਿੱਲਾ ਬਾਬਾ ਫ਼ਰੀਦ, ਰੈਸਟ ਹਾਊਸ ਦਾ ਵਿਸ਼ੇਸ਼ ਧਾਰਮਿਕ ਤੇ ਇਤਿਹਾਸਕ ਸਥਾਨਾਂ ਨੂੰ ਆਪਣੇ ਅੱਖੀਂ ਵੇਖਿਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ-ਪਿ੍ੰਸੀਪਲ ਸੁਰਿੰਦਰ ਕੌਰ ਤੇ ਪਿ੍ੰਸੀਪਲ ਰੁਬੀਨਾ ਧੀਰ ਨੇ ਕਿਹਾ ਕਿ ਟੂਰ ਦੌਰਾਨ ਬੱਚਿਆਂ ਨੇ ਨਾ ਸਿਰਫ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਸਗੋਂ ਰੂਹਾਨੀ ਮਾਹੌਲ ਦਾ ਆਨੰਦ ਵੀ ਮਾਣਿਆ | ਗੋਦੜੀ ਸਾਹਿਬ ਪਹੁੰਚੇ ਤਾਂ ਉਥੇ ਬੱਚਿਆਂ ਨੂੰ ਗੁਰਮਤਿ ਸਿੱਖਿਆਕਾਰਾਂ ਨੇ ਇਸ ਧਰਮ ਸਥਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਪਰੰਤ ਕਿਲ੍ਹਾ ਮੁਬਾਰਕ ਤੇ ਟਿੱਲਾ ਬਾਬਾ ਫ਼ਰੀਦ ਦੇ ਦਰਸ਼ਨ ਕਰਕੇ ਕਿਲ੍ਹਾ ਮੁਬਾਰਕ ਵਿਖੇ ਬਾਬਾ ਫ਼ਰੀਦ ਜੀ ਦੇ ਤਪ ਅਸਥਾਨ ਦੇ ਵੀ ਦਰਸ਼ਨ ਕੀਤੇ | ਇਸ ਮੌਕੇ ਹਰਲੀਨ ਕੌਰ, ਸੁਖਦੀਪ ਕੌਰ, ਸੁਖਪਾਲ ਕੌਰ, ਬਲਜੀਤ ਕੌਰ ਅਤੇ ਅਰਸਪ੍ਰੀਤ ਕੌਰ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ |
ਪਿਛਲੀ ਖ਼ਬਰ ਆਸ਼ਾ ਵਰਕਰ ਤੇ ਫ਼ੈਸੀਲੀਟੇਟਰ ਯੂਨੀਅਨ ਦਾ ਵਫ਼ਦ ਸਿਵਲ ਸਰਜਨ ਨੂੰ ਮਿਲਿਆ ਅਗਲੀ ਖ਼ਬਰ ਬਲਰਾਜ ਸਿੰਘ ਭੋਲੂ ਬਾਬਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।