30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਲਰਾਜ ਸਿੰਘ ਭੋਲੂ ਬਾਬਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 21-11-2025
ਫ਼ਰੀਦਕੋਟ, 20 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਾਂ ਪਰਿਵਾਰ ਦੇ ਮੁਖੀ ਬਲਰਾਜ ਸਿੰਘ ਭੋਲੂ ਬਾਬਾ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਗੁਰਦੁਆਰਾ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਪਾਇਆ ਗਿਆ | ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਪਾਠ ਦਾ ਭੋਗ ਪਾਇਆ ਗਿਆ ਜਿਸ 'ਚ ਵੱਡੀ ਗਿਣਤੀ ਵਿਚ ਦੋਸਤ ਮਿੱਤਰ, ਰਿਸ਼ਤੇਦਾਰ ਸੱਕੇ ਸੰਬੰਧੀ ਸ਼ਾਮਿਲ ਹੋਏ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਨਵਦੀਪ ਸਿੰਘ ਬਰਾੜ ਨੇ ਪਰਿਵਾਰ ਨਾਲ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ: ਅਵਤਾਰ ਸਿੰਘ ਬਰਾੜ ਤੋਂ ਹੁਣ ਤੱਕ ਗਹਿਰਾ ਸੰਬੰਧ ਹੈ | ਮੱਘਰ ਸਿੰਘ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਬਲਰਾਜ ਸਿੰਘ ਸਾਦਾ ਜੀਵਨ ਉੱਚੇ ਵਿਚਾਰਾਂ ਵਾਲਾ ਵਿਅਕਤੀ ਸੀ | ਗਿੰਦਰਜੀਤ ਸਿੰਘ ਸੇਖੋਂ ਨੇ ਬਲਰਾਜ ਸਿੰਘ ਸਰਾਂ ਦੀ ਜੀਵਨੀ 'ਤੇ ਰੌਸ਼ਨੀ ਪਾਈ | ਸ਼ਰਧਾਂਜਲੀ ਭੇਟ ਕਰਦੇ ਹੋਏ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਪ੍ਰਧਾਨ ਪਿ੍ੰ: ਸੁਰੇਸ਼ ਅਰੋੜਾ ਨੇ ਕਿਹਾ ਕਿ ਸਰਾਂ ਪਰਿਵਾਰ ਸਮਾਜ ਸੇਵੀ ਪਰਿਵਾਰ ਹੈ | ਬਲਰਾਜ ਸਿੰਘ ਸਰਾਂ ਦੇ ਭਤੀਜੇ ਗੁਰਵਿੰਦਰ ਸਿੰਘ ਸਰਾਂ ਨੇ ਆਪਣੇ ਤਾਇਆ ਜੀ ਨੂੰ ਭਾਵੁਕ ਸ਼ਬਦਾਂ 'ਚ ਸ਼ਰਧਾਂਜਲੀ ਦਿੱਤੀ | ਬਲਰਾਜ ਸਿੰਘ ਸਰਾਂ ਦੇ ਭਰਾ ਬਲਵਿੰਦਰ ਸਿੰਘ, ਸ਼ਵਿੰਦਰ ਸਿੰਘ ਤੇ ਸਤਿੰਦਰ ਸਿੰਘ ਸਰੀ ਬੀ ਸੀ ਕੈਨੇਡਾ ਵਿਚ ਰਹਿੰਦੇ ਹੋਏ ਆਪਣੀ ਜਨਮ ਭੂਮੀ ਫ਼ਰੀਦਕੋਟ ਨਾਲ ਮੋਹ ਰੱਖਦੇ ਹੋਏ ਅਨੇਕਾਂ ਸਮਾਜ ਸੇਵਾ ਦੇ ਕਾਰਜ ਕਰ ਚੁੱਕੇ ਹਨ ਅਤੇ ਕਰ ਰਹੇ ਹਨ | ਇਸ ਮੌਕੇ ਜਸ਼ਨਦੀਪ ਸਿੰਘ ਜੈਸੀ ਢਿੱਲੋਂ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਫ਼ਰੀਦਕੋਟ, ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ, ਕੁਲਜੀਤ ਸਿੰਘ ਵਾਲੀਆ, ਪ੍ਰੋ. ਪਰਮਿੰਦਰ ਸਿੰਘ, ਹਰਦੇਵ ਸਿੰਘ, ਪ੍ਰਵਾਸੀ ਭਾਰਤੀ ਬੇਅੰਤ ਸਿੰਘ ਡੋਡ, ਲਖਵੀਰ ਸਿੰਘ, ਸਤਿਆਪਾਲ ਸਿੰਘ, ਸੁਖਦੇਵ ਸਿੰਘ, ਜਗਰਾਜ ਸਿੰਘ ਦਾਰਾ ਕੈਨੇਡਾ, ਗੁਰਿੰਦਰ ਸਿੰਘ ਬਾਵਾ ਕੋਕੀ, ਹਰਜੀਤ ਸਿੰਘ ਬੋਦਾ, ਚਰਨਬੀਰ ਸਿੰਘ, ਅਲਬੇਲ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ ਸੰਧੂ ਸਰਪੰਚ ਵੀਰੇਵਾਲਾ ਖੁਰਦ, ਸਰਬਜੀਤ ਸਿੰਘ ਸੇਖੋਂ ਸਾਬਕਾ ਸਰਪੰਚ ਮਚਾਕੀ ਮੱਲ ਸਿੰਘ ਸ਼ਾਮਿਲ ਸਨ | ਬਲਰਾਜ ਸਿੰਘ ਭੋਲੂ ਬਾਬਾ ਦੇ ਸਪੁੱਤਰ ਹਰਦਵਿੰਦਰ ਸਿੰਘ ਨੀਟਾ ਨੇ ਸਭਨਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ ਬੱਚਿਆਂ ਨੂੰ ਕਿਲ੍ਹਾ ਮੁਬਾਰਕ ਦੇ ਦਰਸ਼ਨ ਕੀਤੇ ਅਗਲੀ ਖ਼ਬਰ ਗੁਰਮੇਲ ਸਿੰਘ ਰੋਮਾਣਾ ਨੂੰ ਵੱਖ- ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।