ਬਾਜਾਖਾਨਾ, 20 ਨਵੰਬਰ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਦੇ ਸਾਬਕਾ ਸਰਪੰਚ ਗੁਲਸ਼ਨ ਸਿੰਘ ਰੋਮਾਣਾ, ਜਸਕਰਨ ਸਿੰਘ, ਸਵਰਨਜੀਤ ਸਿੰਘ ਤੇ ਮਾਸਟਰ ਬਲਕਰਨ ਸਿੰਘ ਰੋਮਾਣਾ ਦੇ ਸਤਿਕਾਰਯੋਗ ਪਿਤਾ ਗੁਰਮੇਲ ਸਿੰਘ ਰੋਮਾਣਾ (94 ਸਾਲ) ਨਮਿਤ ਰੱਖੇ ਗਏ ਪਾਠ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘ ਭਾਈ ਨਛੱਤਰ ਸਿੰਘ ਰੋਮਾਣਾ ਨੇ ਕੀਰਤਨ ਕਰਕੇ ਇਕੱਤਰ ਹੋਈਆਂ ਸੰਗਤਾਂ ਨੂੰ ਗੁਰੂ ਬਾਣੀ ਦੇ ਦੱਸੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਹਲਕਾ ਜੈਤੋ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਬਾਦਲ, ਹਲਕਾ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਪਰਗਟ ਸਿੰਘ ਬਰਾੜ ਸਾਬਕਾ ਚੇਅਰਮੈਨ, ਬੀਬੀ ਅਮਰਜੀਤ ਕੌਰ ਪੰਜਗਰਾਈਾ, ਨਿਰਮਲ ਸਿੰਘ ਨਿੰਮੀ ਵੜਿੰਗ, ਮਨਦੀਪ ਸਿੰਘ ਰੂਬੀ ਪੰਜਗਰਾਈਾ ਕਲਾਂ, ਭਾਜਪਾ ਦੇ ਸੀਨੀਅਰ ਆਗੂ ਕਰਤਾਰ ਸਿੰਘ ਸਿੱਖਾਂਵਾਲਾ, ਸਰਬਜੀਤ ਸਿੰਘ ਬਰਾੜ, ਡਾ. ਰਮਨਦੀਪ ਸਿੰਘ ਜੈਤੋ ਚੇਅਰਮੈਨ ਐਮ.ਐਸ.ਐਮ.ਈ. ਭਾਰਤ ਸਰਕਾਰ, ਗੁਰਬੰਸ ਸਿੰਘ ਡੀ.ਸੀ. ਢਿੱਲੋਂ, ਰਣਜੀਤ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਫ਼ਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਦਰਸ਼ਨ ਸਿੰਘ ਢਿੱਲਵਾਂ ਇੰਚਾਰਜ ਕਾਂਗਰਸ ਪਾਰਟੀ ਹਲਕਾ ਜੈਤੋ, ਡਾ. ਸੋਹਨ ਲਾਲ ਰੋਮਾਣਾ, ਡਾ. ਜਗਰੂਪ ਸਿੰਘ ਰੋਮਾਣਾ, ਡਾ. ਸੱਤਪਾਲ ਸਿੰਘ ਰੋਮਾਣਾ, ਡਾ. ਸੁਖਦੇਵ ਸਿੰਘ ਧਾਲੀਵਾਲ, ਤਿਰਲੋਚਨ ਸਿੰਘ, ਸਤਪਾਲ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਰੋਮਾਣਾ, ਸੰਦੀਪ ਸਿੰਘ ਟੋਨੀ ਗੋਂਦਾਰਾ, ਮਾਸਟਰ ਸੁੰਦਰ ਸਿੰਘ, ਸੁਰਜੀਤ ਸਿਘ ਬਾਬਾ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਮਨਪ੍ਰੀਤ ਸਿੰਘ ਸੇਖੋਂ, ਬੇਅਤ ਸਿੰਘ ਬੁਰਜ ਹਰੀਕਾ, ਸੇਵਕ ਸਿੰਘ ਨਿਊਰ, ਬਹਾਦਰ ਸਿੰਘ ਸੇਵਾ ਮੁਕਤ ਸੈਕਟਰੀ, ਪਰਵਿੰਦਰ ਸਿੰਘ ਪਿੰਦਰ ਰੋਮਾਣਾ ਸਾਬਕਾ ਸਰਪੰਚ, ਧਰਮ ਸਿੰਘ ਖਾਲਸਾ, ਗੁਰਦੀਪ ਸਿੰਘ ਪ੍ਰਧਾਨ, ਨੀਟੂ ਚਹਿਲ, ਗੁਰਦੀਪ ਸਿੰਘ ਚਹਿਲ, ਕੁਲਦੀਪ ਸਿੰਘ ਪ੍ਰਧਾਨ, ਲੈਕਚਰਾਰ ਗੁਰਪ੍ਰੀਤ ਸਿੰਘ, ਕਰਮ ਸਿੰਘ ਬਰਾੜ, ਸੁਚਿਆਰ ਸਿੰਘ ਸੈਕਟਰੀ ਤੋਂ ਇਲਾਵਾ ਸਕੂਲਾਂ ਦੇ ਮੁਖੀਆਂ, ਅਧਿਆਪਕਾਂ, ਬਲਵੰਤ ਸਿੰਘ ਚਹਿਲ ਪਟਵਾਰੀ ਕੈਨੇਡਾ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਰੇਲਵੇ ਮੰਤਰੀ ਭਾਰਤ ਸਰਕਾਰ, ਮਨਜਿੰਦਰ ਸਿੰਘ ਸਿਰਸਾ ਵਲੋਂ ਭੇਜੇ ਗਏ ਸ਼ੋਕ ਮਤੇ ਪੜ੍ਹੇ ਗਏ | ਸਮੁੱਚੇ ਸਮਾਗਮ ਦੌਰਾਨ ਮੰਚ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਗੁਰਤੇਜ ਸਿੰਘ ਰੋਮਾਣਾ ਨੇ ਨਿਭਾਈ |