19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਚੋਰਾਂ ਵਲੋਂ ਸਪੇਅਰ ਪਾਰਟਸ ਦੀ ਦੁਕਾਨ ਦਾ ਸ਼ਟਰ ਭੰਨ ਨਕਦੀ ਚੋਰੀ

ਅਜੀਤ ਡੈਸਕ 20-11-2025
ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਅੰਦਰ ਲਗਾਤਾਰ ਚੋਰੀਆਂ ਦੇ ਸਿਲਸਿਲੇ ਨੂੰ ਮੁਸ਼ਕਿਲ ਨਾਲ ਠੱਲ ਪਈ ਸੀ ਪਰ ਇਕ ਮਹੀਨਾ ਸ਼ਾਂਤੀ ਰਹਿਣ ਤੋਂ ਬਾਅਦ ਮੁੜ ਚੋਰ ਸਰਗਰਮ ਹੋ ਗਏ ਹਨ | ਕੱਲ੍ਹ ਦੇਰ ਰਾਤ ਚੋਰਾਂ ਵਲੋਂ ਸ਼ਹਿਰ ਦੇ ਹਰਿੰਦਰਾ ਨਗਰ 'ਚ ਸਥਿਤ ਇਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ | ਚੋਰਾਂ ਵਲੋਂ ਦੁਕਾਨ ਦੇ ਦੋਨੋਂ ਸ਼ਟਰ ਤੋੜ ਦਿੱਤੇ ਗਏ ਤੇ ਦੁਕਾਨ ਦੇ ਅੰਦਰ ਪਏ ਸਾਰੀ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੁਲਾਜ਼ਮ ਮੌਕੇ 'ਤੇ ਪੁੱਜੇ ਜਿਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਇਸ ਘਟਨਾ ਸਬੰਧੀ ਦੁਕਾਨ ਮਾਲਕ ਸੁਰੇਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਕਾਲ 'ਤੇ ਪਤਾ ਲੱਗਾ ਕਿ ਦੁਕਾਨ ਅੰਦਰ ਚੋਰੀ ਹੋ ਗਈ ਹੈ | ਜਿਸ ਤੋਂ ਬਾਅਦ ਉਹ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਦੋਨੋਂ ਸ਼ਟਰ ਟੁੱਟੇ ਹੋਏ ਸਨ ਜਿਥੇ ਹੇਠ ਦੀ ਚੋਰ ਵੜ੍ਹ ਕੇ ਦੁਕਾਨ ਦਾ ਗੱਲਾ ਤੋੜ ਕੇ ਉਸ 'ਚ ਪਿਆ ਕਰੀਬ ਦਸ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ | ਉਨ੍ਹਾਂ ਕਿਹਾ ਕਿ ਹਾਲੇ ਹੋਰ ਕੀ ਨੁਕਸਾਨ ਹੋਇਆ ਇਸ ਬਾਰੇ ਬਾਅਦ 'ਚ ਪਤਾ ਲੱਗੇਗਾ | ਉਨ੍ਹਾਂ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮੇਨ ਸੜਕ ਜਿੱਥੇ ਹਮੇਸ਼ਾ ਆਵਾਜਾਈ ਰਹਿੰਦੀ ਹੈ ਤੇ ਇਸੇ ਸੜਕ 'ਤੇ ਪੁਲਿਸ ਲਾਈਨ, ਐਸ.ਐਸ.ਪੀ ਰਿਹਾਇਸ਼, ਡੀ.ਸੀ ਰਿਹਾਇਸ਼ ਅਤੇ ਥਾਣਾ ਸਦਰ ਹੈ ਜਿਥੇ ਹਮੇਸ਼ਾ ਪੁਲਿਸ ਦੀ ਗਸ਼ਤ ਰਹਿੰਦੀ ਹੈ ਜੇਕਰ ਇਹ ਜਗ੍ਹਾ ਵੀ ਸੁਰੱਖਿਅਤ ਨਹੀਂ ਤਾਂ ਹੋਰ ਕਿਤੇ ਕੀ ਸੁਰੱਖਿਆ ਹੋ ਸਕਦੀ ਹੈ |
ਪਿਛਲੀ ਖ਼ਬਰ ਦਿਨ ਦਿਹਾੜੇ ਲੁਟੇਰਿਆਂ ਨੇ ਰਾਹਗੀਰ ਨੂੰ ਬਣਾਇਆ ਨਿਸ਼ਾਨਾ, 32 ਹਜ਼ਾਰ ਲੁੱਟੇ ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।