ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਓਲਡ ਸਟੂਡੈਂਟਸ ਐਸੋਸੀਏਸ਼ਨ, ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ, ਬਿ੍ਜਿੰਦਰਾ ਐਲੂਮਿਨੀ ਐਸੋਸੀਏਸ਼ਨ (ਬਾਲਾ) ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਤੇ ਓਲਡ ਸਟੂਡੈਂਟਸ ਐਸੋਸੀਏਸ਼ਨ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਲੋਂ ਕੀਤਾ ਗਿਆ | ਸੈਮੀਨਾਰ 'ਚ ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੈਮੀਨਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਤੇ ਦਰਸ਼ਕ ਗੁਰੂ ਤੇਗ਼ ਬਹਾਦਰ ਜੀ ਦੀ ਤਸਵੀਰ ਅੱਗੇ ਨਤਮਸਤਕ ਹੋਏ | ਉਪਰੰਤ ਡਾ. ਪਰਮਿੰਦਰ ਸਿੰਘ ਨੇ ਸਾਰਿਆਂ ਨੂੰ ਰਸਮੀ ਤੌਰ 'ਤੇ 'ਜੀ ਆਇਆਂ' ਆਖਿਆ | ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਡਾ. ਨਿਰਮਲ ਕੌਸ਼ਿਕ ਤੇ ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ | ਇਸ ਦੌਰਾਨ ਤਿੰਨੋਂ ਐਸੋਸੀਏਸ਼ਨਾਂ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ (ਓ.ਐਸ.ਏ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ), ਪ੍ਰੋ. ਐਸ.ਐਸ. ਬਾਜਵਾ (ਬਾਲਾ, ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ) ਤੇ ਸੇਵਾ ਮੁਕਤ ਪਿ੍ੰਸੀਪਲ ਡਾ. ਪਰਮਿੰਦਰ ਸਿੰਘ (ਓ.ਐਸ.ਏ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ) ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪ੍ਰਸਿੱਧ ਲੇਖਕ ਡਾ. ਨਿਰਮਲ ਕੌਸ਼ਿਕ ਦੀ ਲਿਖੀ ਪੁਸਤਕ 'ਡਾਰੋਂ ਵਿੱਛੜੀਆਂ ਕੂੰਜਾਂ' ਵੀ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਲੋਕ ਅਰਪਣ ਕੀਤੀ ਗਈ | ਪ੍ਰੋਗਰਾਮ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਡਾ. ਰਾਜੇਸ਼ ਮੋਹਨ, ਤੇਜਿੰਦਰ ਸਿੰਘ ਮੌੜ, ਡਾ. ਪਰਮਿੰਦਰ ਸਿੰਘ, ਪ੍ਰੋ. ਐੱਸ.ਐੱਸ. ਬਾਜਵਾ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਤੇਜਿੰਦਰ ਸਿੰਘ ਮੌੜ ਪ੍ਰਧਾਨ ਓ.ਐਸ.ਏ ਨੇ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ | ਸੈਮੀਨਾਰ ਦੇ ਅੰਤ 'ਚ ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਸਾਰਿਆਂ ਦਾ ਧੰਨਵਾਦ ਕੀਤਾ | ਮੰਚ ਸਕੱਤਰ ਦੀ ਭੂਮਿਕਾ ਡਾ. ਐਨ.ਕੇ. ਗੁਪਤਾ ਸੇਵਾ ਮੁਕਤ ਪਿ੍ੰਸੀਪਲ ਨੇ ਨਿਭਾਈ | ਇਸ ਮੌਕੇ ਜਤਿੰਦਰਪਾਲ ਸਿੰਘ ਵੈਹਣੀਵਾਲ ਰਿਟਾ. ਸੈਸ਼ਨ ਜੱਜ), ਸ਼ਾਮ ਸੁੰਦਰ ਸੀਨੀਅਰ ਐਡਵੋਕੇਟ, ਜੰਗੀਰ ਸਿੰਘ ਸਾਬਕਾ ਡੀ.ਆਈ.ਜੀ., ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ, ਸੁਖਚੈਨ ਸਿੰਘ ਬਰਾੜ ਪਿ੍ੰਸੀਪਲ ਡਾਇਰੈਕਟਰ, ਕੁਲਜੀਤ ਸਿੰਘ ਵਾਲੀਆ, ਮਨਦੀਪ ਸ਼ਿਲਾਚੀ, ਬਲਜੀਤ ਸਿੰਘ ਬਰਾੜ ਰਿਟਾ. ਸੀ.ਈ.ਓ., ਸੰਦੀਪ ਸਿੰਘ ਗੋਂਦਾਰਾ ਰਿਟਾ. ਡੀ.ਐਮ.ਓ., ਬਲਵਿੰਦਰ ਸਿੰਘ ਡੀ.ਐਸ.ਓ., ਸੰਤੋਖ ਸਿੰਘ, ਹਰਜਿੰਦਰ ਸਿੰਘ ਸੰਧੂ ਅਰਾਈਆਂਵਾਲਾ, ਸਰਬਜੀਤ ਸਿੰਘ ਬਰਾੜ ਐਨ.ਆਰ.ਆਈ., ਅਜੈਬ ਸਿੰਘ ਸੰਧੂ ਐਨ. ਆਰ. ਆਈ, ਜਗਵਿੰਦਰ ਸਿੰਘ ਚੇਤੇਵਾਲੀਆ, ਸਤਿ ਨਰਾਇਣ ਗਰਗ, ਪ੍ਰੋ.ਐਨ.ਕੇ. ਸੰਧੂ, ਪ੍ਰੋ. ਰਮਾ ਗੁਪਤਾ, ਪ੍ਰੋ. ਤੇਜਿੰਦਰ ਸਿੰਘ ਢੀਂਡਸਾ, ਪ੍ਰੋ. ਜਤਿੰਦਰ ਸਿੰਘ, ਪ੍ਰੋ. ਗੁਰਮੀਤ ਸਿੰਘ ਬਰਾੜ, ਪ੍ਰੋ. ਜੋਤ ਮਨਿੰਦਰ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਬੀਰਇੰਦਰਜੀਤ ਸਿੰਘ, ਪ੍ਰੋ. ਮੰਜੂ ਕਪੂਰ ਆਦਿ ਹਾਜ਼ਰ ਸਨ |