ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ 'ਚ ਯੁਵਾ ਆਪਦਾ ਮਿਤ੍ਰਾ ਟਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ 16 ਨਵੰਬਰ ਤੋਂ ਹੋ ਚੁੱਕੀ ਹੈ ਜੋ 21 ਨਵੰਬਰ ਤੱਕ ਜਾਰੀ ਰਹੇਗੀ | ਇਸ ਪ੍ਰੋਗਰਾਮ ਦੇ ਪਹਿਲੇ ਚਰਣ ਤਹਿਤ 100 ਐਨ.ਐਸ.ਐਸ. ਵਲੰਟੀਅਰਾਂ ਨੂੰ ਫਰਸਟ ਰਿਸਪਾਂਡਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਕਿਸੇ ਵੀ ਆਫ਼ਤ ਜਾਂ ਸੰਕਟ ਕਾਲ ਦੌਰਾਨ ਤੁਰੰਤ ਤੇ ਪ੍ਰਭਾਵਸ਼ਾਲੀ ਸਹਾਇਤਾ ਦੇ ਸਕਣ | ਇਹ ਜਾਣਕਾਰੀ ਡੀ.ਆਰ.ਓ. ਲਵਪ੍ਰੀਤ ਕੌਰ ਨੇ ਦਿੱਤੀ | ਇਹ ਟਰੇਨਿੰਗ ਰਾਸ਼ਟਰੀ ਆਫ਼ਤ ਪ੍ਰਬੰਧਨ ਪ੍ਰਾਧੀਕਰਨ ਤੇ ਰਾਜ ਆਫ਼ਤ ਪ੍ਰਬੰਧਨ ਪ੍ਰਾਧੀਕਰਨ ਪੰਜਾਬ ਵਲੋਂ ਸਪਾਂਸਰ ਕੀਤੀ ਗਈ ਹੈ, ਜਦਕਿ ਇਹ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਆਫ਼ਤ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤੀ ਦੇਣ ਵਿਚ ਯੁਵਾ ਵਰਗ ਦੀ ਭੂਮਿਕਾ ਬੇਮਿਸਾਲ ਹੈ | ਉਨ੍ਹਾਂ ਕਿਹਾ ਕਿ ਟਰੇਨਿੰਗ ਪ੍ਰਾਪਤ ਐਨ.ਐਸ.ਐਸ. ਵਲੰਟੀਅਰ ਕਿਸੇ ਵੀ ਐਮਰਜੈਂਸੀ ਵਿਚ ਤੁਰੰਤ, ਵਿਵਸਥਿਤ ਅਤੇ ਪ੍ਰਭਾਵਸ਼ਾਲੀ ਰਾਹਤ ਕਾਰਜ ਕਰਨ ਦੇ ਯੋਗ ਹੋਣਗੇ | ਉਨ੍ਹਾਂ ਦੱਸਿਆ ਕਿ ਯੁਵਾ ਆਪਦਾ ਮਿਤ੍ਰਾ ਟਰੇਨਿੰਗ ਵਿਚ ਫਰਸਟ ਐਡ, ਬੇਸਿਕ ਲਾਈਫ ਸਪੋਰਟ, ਸੇਰਚ ਐਂਡ ਰੈਸਕਿਊ, ਆਫ਼ਤ ਜਾਗਰੂਕਤਾ ਤੇ ਕਮਿਊਨਿਟੀ ਰਿਸਪਾਂਸ ਤਕਨੀਕਾਂ ਸ਼ਾਮਿਲ ਹਨ | ਟਰੇਨਿੰਗ ਦੇ ਤੀਜੇ ਦਿਨ ਦੌਰਾਨ ਭੂਚਾਲ ਮੌਕ ਡਿ੍ਲ ਕਰਵਾਈ ਗਈ, ਜਿਸ 'ਚ ਰੀਅਲ-ਟਾਈਮ ਰਿਸਪਾਂਸ ਦੀ ਪ੍ਰੈਕਟਿਸ ਵੀ ਕਰਵਾਈ ਗਈ | ਇਸ ਦੇ ਇਲਾਵਾ ਵਲੰਟੀਅਰਾਂ ਨੂੰ ਸਥਾਨਕ ਸਰੋਤਾਂ ਜਿਵੇਂ ਪਾਣੀ ਦੀਆਂ ਬੋਤਲਾਂ ਤੇ ਡਰੰਮ ਦੀ ਵਰਤੋਂ ਨਾਲ ਇੰਪ੍ਰੋਵਾਈਜ਼ਡ ਰਾਫਟ ਬਣਾਉਣ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ, ਜੋ ਹਾਲ ਹੀ ਵਿਚ ਪੰਜਾਬ ਦੇ ਕਈ ਖੇਤਰਾਂ 'ਚ ਆਈ ਹੜ੍ਹ ਵਰਗੀ ਸਥਿਤੀਆਂ 'ਚ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ | ਇਸ ਦੇ ਨਾਲ ਨਾਲ ਉਨ੍ਹਾਂ ਨੂੰ ਨਿਊਕਲੀਅਰ ਐਮਰਜੈਂਸੀ ਵਰਗੀਆਂ ਸੰਭਾਵੀ ਗੰਭੀਰ ਸਥਿਤੀਆਂ ਲਈ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ | ਟਰੇਨਿੰਗ ਦੇ ਤੀਜੇ ਦਿਨ ਕੋਰਸ-ਕਮ-ਡਾਇਰੈਕਟਰ ਪ੍ਰੋ. (ਡਾ.) ਜੌਗ ਸਿੰਘ ਭਾਟੀਆ ਨੇ ਸੈਸ਼ਨ ਦੀ ਅਗਵਾਈ ਕੀਤੀ | ਇਸ ਮੌਕੇ ਮਗਸੀਪਾ ਦੀ ਟਰੇਨਿੰਗ ਟੀਮ ਤੋਂ ਗੁਲਸ਼ਨ, ਯੋਗੇਸ਼, ਦਵਿੰਦਰ ਕੌਰ, ਮਨਜੀਤ ਕੌਰ ਅਤੇ ਨੂਰ ਨਿਸ਼ਾ ਵਾਲੰਟੀਅਰਾਂ ਨੂੰ ਉੱਚ-ਮਿਆਰੀ ਪ੍ਰੈਕਟੀਕਲ ਅਤੇ ਤਕਨੀਕੀ ਟਰੇਨਿੰਗ ਪ੍ਰਦਾਨ ਕਰ ਰਹੇ ਹਨ |