ਨਿਹਾਲ ਸਿੰਘ ਵਾਲਾ, 19 ਨਵੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸਾਹਿਤਕ ਸੱਥ ਪੱਤੋ ਹੀਰਾ ਸਿੰਘ ਵਲੋਂ ਤੀਜਾ ਸ਼ਾਨਦਾਰ ਸਮਾਗਮ ਕਾਮਰੇਡ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਕਰਵਾਇਆ ਗਿਆ | ਜਿਸ ਵਿਚ ਕਹਾਣੀਕਾਰ ਜਸਵੀਰ ਸਿੰਘ ਕਲਸੀ ਨੂੰ ਕਹਾਣੀਕਾਰ ਅਜੀਤ ਸਿੰਘ ਪੱਤੋ ਯਾਦਗਾਰੀ ਪੁਰਸਕਾਰ ਦਿੱਤਾ ਗਿਆ | ਇਸ ਸਮੇਂ ਲੇਖਕ ਮੰਗਲ ਮੀਤ ਪੱਤੋਂ ਦੀ ਪੁਸਤਕ ਰੂਹ ਦੇ ਬੋਲ ਲੋਕ ਅਰਪਣ ਕੀਤੀ ਗਈ | ਪ੍ਰਧਾਨਗੀ ਮੰਡਲ 'ਚ ਡਾ. ਸੁਰਜੀਤ ਬਰਾੜ ਘੋਲੀਆ, ਡਾ. ਸੁਰਜੀਤ ਦੌਧਰ, ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ, ਡਾ. ਸਰਬਜੀਤ ਕੌਰ ਬਰਾੜ ਮੋਗਾ, ਮੰਗਲ ਮੀਤ ਪੱਤੋਂ, ਜਸਵੀਰ ਕਲਸੀ, ਪ੍ਰਸ਼ੋਤਮ ਪੱਤੋ ਸਮਾਗਮ ਦੀ ਸ਼ੁਰੂਆਤ ਲੇਖਕ ਹਰਪ੍ਰੀਤ ਪੱਤੋਂ ਨੇ ਸਮਾਗਮ 'ਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਨਕਲਾਬੀ ਕਵੀ ਪਿਆਰਾ ਭੱਟੀ ਦੇ ਗੀਤ ਨਾਲ ਸ਼ੁਰੂਆਤ ਹੋਈ | ਕਹਾਣੀਕਾਰ ਜਸਵੀਰ ਕਲਸੀ ਬਾਰੇ ਡਾ. ਦੌਧਰ, ਡਾ. ਸੁਰਜੀਤ ਬਰਾੜ, ਗੁਰਮੀਤ ਕੜਿਆਲਵੀ, ਨਾਵਲਕਾਰ ਹਰੀ ਸਿੰਘ ਢੁੱਡੀਕੇ, ਡਾ. ਸਰਬਜੀਤ ਕੌਰ ਬਰਾੜ ਆਪਣੇ ਉੱਤਮ ਵਿਚਾਰ ਪੇਸ਼ ਕੀਤੇ | ਕਵੀ ਦਰਬਾਰ 'ਚ ਡਾ. ਨਿਰਮਲ ਪੱਤੋ, ਤਰਸੇਮ ਗੋਪੀ ਕਾ, ਸੋਨੂੰ ਪੱਤੋ, ਲਾਲੀ ਕਰਤਾਰ ਪੁਰੀ, ਸੁਖਦੇਵ ਭੱਟੀ ਫ਼ਿਰੋਜ਼ਪੁਰ, ਅਵਤਾਰ ਸਿੰਘ ਗੋਬਿੰਦਪੁਰੀ, ਹਰਭਜਨ ਸਿੰਘ ਭਗਰੱਥ ਤਰਨਤਾਰਨ, ਅਮਰੀਕ ਸੈਦੋਕੇ, ਜਸਵੰਤ ਰਾਊਕੇ, ਗੁਰਮੀਤ ਖਾਈ, ਰੌਬਿਨ ਖਾਈ, ਸੀਰਾ ਗਰੇਵਾਲ, ਖੇਡ ਲੇਖਕ ਬੱਬੀ ਪੱਤੋ, ਕੁਲਦੀਪ ਪੱਤੋ ਬਲਾਕ ਸੰਮਤੀ ਮੈਂਬਰ, ਦਿਲਬਾਗ ਪੱਤੋ, ਰੇਸ਼ਮ ਦੋਦਾ, ਜੈਕਬ ਢੁੱਡੀਕੇ, ਪ੍ਰਗਟ ਗਿੱਲ ਬਾਗ਼ੀ, ਹਰਭਜਨ ਬਹੋਨਾ, ਹੈਪੀ ਮੋਗਾ, ਕੁਲਤਾਰ ਸੈਦੋਕੇ, ਹਾਕਮ ਨਿਹਾਲ ਸਿੰਘ ਵਾਲਾ, ਮਾਸਟਰ ਲਾਭ ਸਿੰਘ ਡੋਡ, ਗੁਰਦਾਸ ਭੀਣ ਸੈਦੋਕੇ, ਹਰਪ੍ਰੀਤ ਮੋਗਾ ਆਦਿ ਸ਼ਾਮਲ ਸਨ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸ਼ੋਤਮ ਪੱਤੋ ਨੇ ਨਿਭਾਈ | ਅੰਤ 'ਚ ਆਏ ਸਭ ਮਹਿਮਾਨਾਂ ਦਾ ਧੰਨਵਾਦ ਰਾਜਪਾਲ ਪੱਤੋ ਨੇ ਕੀਤਾ |