29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੰਜਾਬ ਸਟੇਟ ਅਥਲੈਟਿਕ ਮੀਟ 'ਚ ਨਿਊ ਗੰਗਸਰ ਸਪੋਰਟਸ ਕਲੱਬ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 19-11-2025
ਜੈਤੋ, 18 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਸਟੇਟ ਅਥਲੈਟਿਕ ਮੀਟ ਮਸਤੂਆਣਾ ਸਾਹਿਬ ਵਿਚ ਨਿਊ ਗੰਗਸਰ ਸਪੋਰਟਸ ਕਲੱਬ ਦੇ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖੇਡ ਮੈਦਾਨ ਵਿਚ ਆਪਣੀ ਦਮਦਾਰ ਹਾਜ਼ਰੀ ਦਰਜ ਕਰਵਾਈ | ਖਿਡਾਰੀਆਂ ਨੇ ਵੱਖ-ਵੱਖ ਇਵੈਂਟਾਂ ਵਿਚ ਕਈ ਤਮਗੇ ਜਿੱਤ ਕੇ ਕਲੱਬ ਦਾ ਨਾਮ ਰੌਸ਼ਨ ਕੀਤਾ | ਕੋਚ ਦੇਵਿੰਦਰ ਬਾਬੂ ਨੇ ਜੈਵਲਿਨ ਥਰੋ ਅਤੇ ਹੈਮਰ ਥਰੋ ਵਿਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ | ਗੁਰਲਾਲ ਸਿੰਘ ਬਰਾੜ ਕੰਪਿਊਟਰ ਅਧਿਆਪਕ ਸਕੂਲ ਆਫ਼ ਐਮੀਨੈਂਸ ਜੈਤੋ ਨੇ ਹੈਮਰ ਥਰੋ ਵਿਚ ਚਾਂਦੀ, ਸ਼ਾਟ ਪੁੱਟ ਵਿਚ ਕਾਂਸੀ ਅਤੇ 5000 ਮੀਟਰ ਵਾਕ ਦੌੜ ਵਿਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਹੈ | ਅਮਰੀਕ ਸਿੰਘ ਬਰਾੜ ਸੇਵੇਵਾਲਾ ਨੇ 5000 ਮੀਟਰ ਵਾਕ ਦੌੜ ਅਤੇ ਹੈਮਰ ਥਰੋ ਵਿਚ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ | ਸਿਕੰਦਰ ਸਿੰਘ ਬਰਾੜ ਆਕਲੀਆ ਨੇ 1500 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਹਾਸਿਲ ਕੀਤਾ | ਚਰਨਜੀਤ ਸਿੰਘ ਹੈਪੀ ਨੇ 5000 ਮੀਟਰ ਵਾਕ ਦੌੜ ਵਿਚ ਸੋਨ ਤਮਗਾ, ਜਦ ਕਿ ਚਰਨਜੀਤ ਸਿੰਘ ਨੇ 5000 ਮੀਟਰ ਦੌੜ ਵਿਚ ਸੋਨ ਅਤੇ 1500 ਮੀਟਰ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ | ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜਲਾਲਵਾਲੇ ਪ੍ਰਧਾਨ ਮਾਤਾ ਅਮਰ ਕੌਰ ਚੈਰੀਟੇਬਲ ਟਰੱਸਟ ਜੈਤੋ ਅਤੇ ਕਲੱਬ ਪ੍ਰਧਾਨ ਗੁਰਬੀਰ ਸਿੰਘ ਬਰਾੜ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰੇ ਅਥਲੀਟ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ | ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਪਰਮਜੀਤ ਸਿੰਘ ਜੈਤੋ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਦੇਵਿੰਦਰਬੀਰ ਸਿੰਘ ਪੱਪੂ ਬਰਾੜ ਮੱਤਾ, ਪ੍ਰਵੀਨ ਸਿੰਗਲਾ, ਕਰਮਜੀਤ ਕਾਲਾ ਸ਼ਰਮਾ, ਸੱਤਪਾਲ ਸਿੰਘ ਸਦਿਉੜਾ, ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ, ਸਤਨਾਮ ਸਿੰਘ ਬਰਾੜ ਰੋੜੀਕਪੂਰਾ, ਮੱਖਣ ਸਿੰਘ, ਖੁਸ਼ਵਿੰਦਰ ਸਿੰਘ ਸਰਾਵਾਂ, ਰਾਜਵਿੰਦਰ ਸਿੰਘ, ਦੀਪੂ ਸਿੱਧੂ, ਯਾਦਵਿੰਦਰ ਸਿੰਘ, ਸਾਹਿਲ, ਗੁਰਜਿੰਦਰ ਸਿੰਘ ਜੱਗਾ ਢਿੱਲੋਂ, ਜਸਪ੍ਰੀਤ ਸਿੰਘ ਕੋਟਕਪੂਰਾ, ਖੁਸ਼ਵਿੰਦਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਗਿੱਲ ਅਤੇ ਬੂਟਾ ਸਿੰਘ ਫ਼ਰੀਦਕੋਟ ਆਦਿ ਨੇ ਵੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਫ਼ਰੀਦਕੋਟ ਦੀ ਪ੍ਰੋ. (ਡਾ.) ਕਮਲਜੀਤ ਕੌਰ ਨੇ 13 ਡਿਗਰੀਆਂ ਪ੍ਰਾਪਤ ਕਰਕੇ ਬਣਾਇਆ ਰਿਕਾਰਡ ਅਗਲੀ ਖ਼ਬਰ ਵਿਦਿਆਰਥਣ ਰੋਜ਼ੀ ਦਾ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।